ਸਿੱਧੂ ਮੂਸੇਵਾਲਾ ਦੇ ਸ਼ੋਅ 'ਚ ਖੜਕਾ-ਦੜਕਾ, ਲਹੂ ਨਾਲ ਲੱਥਪਥ ਵੀਡੀਓ ਵਾਇਰਲ
ਏਬੀਪੀ ਸਾਂਝਾ | 21 Jan 2020 04:41 PM (IST)
ਓ 2 ਅਕੈਡਮੀ ਵਿੱਚ ਸਮਾਰੋਹ 'ਚ ਹਿੰਸਾ ਭੜਕਣ ਤੋਂ ਬਾਅਦ ਬਰਮਿੰਘਮ ਲਾਈਵ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਪੰਜਾਬੀ ਰੈਪਰ ਸਿੱਧੂਮੂਸੇ ਵਾਲਾ ਸ਼ਨੀਵਾਰ (18 ਜਨਵਰੀ) ਨੂੰ ਸ਼ਹਿਰ ਦੇ ਸੈਂਟਰ ਵਾਲੀ ਥਾਂ 'ਤੇ ਓ 2 ਅਕੈਡਮੀ ਵਿੱਚ ਇੱਕ ਸਮਾਰੋਹ 'ਚ ਵੱਡੀ ਭੀੜ 'ਚ ਸ਼ੋਅ ਕਰ ਰਹੇ ਸੀ ਤਾਂ ਭੀੜ ਦੇ ਇੱਕ ਵਰਗ 'ਚ ਲੜਾਈ ਹੋ ਗਈ।
ਬਰਮਿੰਘਮ: ਓ 2 ਅਕੈਡਮੀ ਵਿੱਚ ਸਮਾਰੋਹ 'ਚ ਹਿੰਸਾ ਭੜਕਣ ਤੋਂ ਬਾਅਦ ਬਰਮਿੰਘਮ ਲਾਈਵ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਪੰਜਾਬੀ ਰੈਪਰ ਸਿੱਧੂਮੂਸੇ ਵਾਲਾ ਸ਼ਨੀਵਾਰ (18 ਜਨਵਰੀ) ਨੂੰ ਸ਼ਹਿਰ ਦੇ ਸੈਂਟਰ ਵਾਲੀ ਥਾਂ 'ਤੇ ਓ 2 ਅਕੈਡਮੀ ਵਿੱਚ ਇੱਕ ਸਮਾਰੋਹ 'ਚ ਵੱਡੀ ਭੀੜ 'ਚ ਸ਼ੋਅ ਕਰ ਰਹੇ ਸੀ ਤਾਂ ਭੀੜ ਦੇ ਇੱਕ ਵਰਗ 'ਚ ਲੜਾਈ ਹੋ ਗਈ। ਤਕਰੀਬਨ ਅੱਧੀ ਦਰਜਨ ਆਦਮੀ ਫੁਟੇਜ਼ 'ਚ ਮੁੱਕੇ ਮਾਰਦੇ, ਧੱਕਾਮੁੱਕੀ ਕਰਦੇ ਤੇ ਹਰ ਇੱਕ ਨੂੰ ਝਿੜਕਦੇ ਵਿਖਾਈ ਦੇ ਰਹੇ ਹਨ। ਸ਼ੋਅ ਰੋਕਿਆ ਗਿਆ ਜਦੋਂਕਿ 30 ਸਾਲਾ ਕਲਾਕਾਰ ਨੇ ਫੈਨਸ ਨੂੰ "ਸ਼ਾਂਤ" ਹੋਣ ਦੀ ਅਪੀਲ ਕੀਤੀ ਜਦਕਿ ਇੱਕ ਆਵਾਜ਼ 'ਉਸ ਨੂੰ ਮਾਰੋ, ਉਸ ਨੂੰ ਵੱਢੋ" ਸੁਣਾਈ ਦੇ ਰਹੀ ਹੈ। ਝਗੜਾ ਆਖਰਕਾਰ ਮੱਠਾ ਪਿਆ ਤੇ ਸ਼ੋਅ ਜਾਰੀ ਕੀਤਾ ਗਿਆ। ਵੈਸਟ ਮਿਡਲੈਂਡਜ਼ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ ਗਈ। ਬਰਮਿੰਘਮ ਲਾਈਵ ਰਿਡਰਸ ਹਿੰਸਕ ਘਟਨਾ ਬਾਰੇ ਫੇਸਬੁੱਕ 'ਤੇ ਆਪਣਾ ਤਜ਼ਰਬਾ ਦੱਸਿਆ।