ਜੈਪੁਰ: ਅਕਸਰ ਸ਼ੱਕ ਕਾਰਨ ਰਿਸ਼ਤੇ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ, ਪਰ ਜੈਪੁਰ ਦੇ ਆਮੇਰ ਇਲਾਕੇ 'ਚ ਪਤੀ ਨੇ ਚਰਿੱਤਰ 'ਤੇ ਸ਼ੱਕ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਪਤੀ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਦੀ ਲਵ-ਮੈਰਿਜ ਹੋਈ ਸੀ। ਪਤਨੀ ਦੇ ਫੇਸਬੁੱਕ 'ਤੇ ਛੇ ਹਜ਼ਾਰ ਫੌਲੋਅਰਸ ਸੀ, ਜਿਸ ਕਰਕੇ ਉਹ ਹਮੇਸ਼ਾ ਮੋਬਾਈਲ 'ਤੇ ਬਿਜ਼ੀ ਰਹਿੰਦੀ ਸੀ। ਇਸ ਸਭ ਕਾਰਨ ਪਤੀ ਨੇ ਆਪਣੀ ਪਤਨੀ 'ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ।
ਪਤਨੀ ਇਸ ਸਭ ਤੋਂ ਤੰਗ ਆ ਕੇ ਆਪਣੇ ਪੇਕਿਆਂ ਕੋਲ ਰਹਿਣ ਲੱਗ ਗਈ। ਇਸ ਤੋਂ ਬਾਅਦ ਪਤੀ ਨੇ ਪਤਨੀ ਨੂੰ ਮਾਰਨ ਦੀ ਸਾਜਿਸ਼ ਘੜੀ। ਪਤੀ ਨੇ ਪਤਨੀ ਨੂੰ ਸੁਲ੍ਹਾ ਕਰਨ ਦੇ ਬਹਾਨੇ ਬੁਲਾਇਆ। ਦਿਨ ਭਰ ਉਸ ਨੂੰ ਘੁੰਮਾਇਆ ਤੇ ਫਿਰ ਰਾਤ ਨੂੰ ਸੁਨਸਾਨ ਜਗ੍ਹਾ 'ਤੇ ਲਿਜਾ ਕੇ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ।
ਲਾਸ਼ ਦੀ ਪਛਾਣ ਮਿਟਾਉਣ ਲਈ ਉਸ ਨੇ ਭਾਰੀ ਪੱਥਰ ਨਾਲ ਉਸ ਦਾ ਚਿਹਰਾ ਤੇ ਸਿਰ ਕੁਚਲ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਸਵੇਰ ਹੁੰਦਿਆਂ ਜਦ ਲੋਕਾਂ ਨੇ ਮ੍ਰਿਤਕ ਦੇਹ ਦੇਖੀ ਤਾਂ ਉਨ੍ਹਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਹਾਂ ਦਾ ਇੱਕ 3 ਸਾਲ ਦਾ ਬੱਚਾ ਵੀ ਦੱਸਿਆ ਜਾ ਰਿਹਾ ਹੈ।
ਪਤਨੀ ਦੇ 6000 ਫੇਸਬੁੱਕ ਫ੍ਰੈਂਡ, ਸਾਰਾ ਦਿਨ ਨਹੀਂ ਸੀ ਛੱਡਦੀ ਫੋਨ, ਪਤੀ ਨੇ ਕੀਤਾ ਕਤਲ
ਏਬੀਪੀ ਸਾਂਝਾ
Updated at:
21 Jan 2020 02:01 PM (IST)
ਜੈਪੁਰ ਦੇ ਆਮੇਰ ਇਲਾਕੇ 'ਚ ਪਤੀ ਨੇ ਚਰਿੱਤਰ 'ਤੇ ਸ਼ੱਕ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
- - - - - - - - - Advertisement - - - - - - - - -