ਕਾਂਗਰਸ ਨੇ ਆਖਰੀ ਪੰਜ ਉਮੀਦਵਾਰ ਐਲਾਨੇ
ਏਬੀਪੀ ਸਾਂਝਾ | 21 Jan 2020 11:30 AM (IST)
ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਨਾਮਜ਼ਦਗੀ ਦੇ ਆਖਰੀ ਦਿਨ ਕਾਂਗਰਸ ਨੇ ਆਪਣੇ ਬਾਕੀ ਪੰਜ ਉਮੀਦਵਾਰਾਂ ਦੇ ਨਾਂਵਾਂ ਦੀ ਆਖਰੀ ਲਿਸਟ ਵੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਤੇ ਔਖਲਾ ਤੋਂ ਸਾਬਕਾ ਵਿਧਾਇਕ ਪਰਵੇਜ ਹਾਸ਼ਮੀ ਨੂੰ ਟਿਕਟ ਦਿੱਤਾ ਹੈ।
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਨਾਮਜ਼ਦਗੀ ਦੇ ਆਖਰੀ ਦਿਨ ਕਾਂਗਰਸ ਨੇ ਆਪਣੇ ਬਾਕੀ ਪੰਜ ਉਮੀਦਵਾਰਾਂ ਦੇ ਨਾਂਵਾਂ ਦੀ ਆਖਰੀ ਲਿਸਟ ਵੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਤੇ ਔਖਲਾ ਤੋਂ ਸਾਬਕਾ ਵਿਧਾਇਕ ਪਰਵੇਜ ਹਾਸ਼ਮੀ ਨੂੰ ਟਿਕਟ ਦਿੱਤਾ ਹੈ। ਬਿਜਵਾਸਨ ਤੋਂ ਪ੍ਰਵੀਣ ਰਾਣਾ, ਮਾਦੀਪੁਰ ਤੋਂ ਜੈਪ੍ਰਕਾਸ਼ ਪ੍ਰਵਾਰ, ਮਹਰੌਲੀ ਤੋਂ ਮੋਹਿੰਦਰ ਚੌਧਰੀ ਤੇ ਵਿਕਾਸਪੁਰੀ ਤੋਂ ਮੁਕੇਸ਼ ਸ਼ਰਮਾ ਨੂੰ ਉਮੀਦਵਾਰ ਚੁਣਿਆ ਗਿਆ ਹੈ। ਕਾਂਗਰਸ ਨੇ ਸੋਮਵਾਰ ਦੇਰ ਰਾਤ ਆਪਣੇ ਸੱਤ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਕਾਂਗਰਸ ਨੇ ਦਿੱਲੀ ਚੋਣਾਂ ਲਈ ਆਰਜੇਡੀ ਨਾਲ ਗਠਬੰਧਨ ਕੀਤਾ ਹੈ। ਆਰਜੇਡੀ ਦੇ ਹਿੱਸੇ ਚਾਰ ਸੀਟਾਂ ਆਇਆਂ ਹਨ। ਲਾਲੂ ਪ੍ਰਸਾਦ ਦੀ ਪਾਰਟੀ ਨੇ ਚਾਰੋਂ ਉਮੀਦਵਾਰਾਂ ਦਾ ਐਲਾਨ ਸੋਮਵਾਰ ਰਾਤ ਹੀ ਕਰ ਦਿੱਤਾ ਸੀ। ਬੀਜੇਪੀ ਨੇ ਜੇਡੀਯੂ ਤੇ ਐਲਜੇਪੀ ਨਾਲ ਗਠਜੋੜ ਕੀਤਾ ਹੈ। ਬੀਜੇਪੀ 67 ਦੀਟਾਂ 'ਤੇ ਚੋਣ ਲੜ ਰਹੀ ਹੈ। ਜੇਡੀਯੂ ਦੇ ਹਿੱਸੇ ਦੋ ਜਦਕਿ ਐਲਜੇਪੀ ਹਿੱਸੇ ਇੱਕ ਸੀਟ ਆਈ ਹੈ। ਉਧਰ ਸੱਤਾਧਾਰੀ ਪਾਰਟੀ ਆਪ ਨੇ 14 ਜਨਵਰੀ ਨੂੰ ਹੀ ਆਪਣੀਆਂ 70 ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ।