ਰਾਹੁਲ ਕਾਲਾ
ਚੰਡੀਗੜ੍ਹ: ਨਵਾਂ ਸਾਲ..ਨਵਾਂ ਪ੍ਰਧਾਨ..ਤੇ ਵੱਡੀ ਜ਼ਿੰਮੇਵਾਰੀ। ਬੀਜੇਪੀ ਦੀ ਕਮਾਨ ਹੁਣ ਜੇਪੀ ਨੱਢਾ ਹੱਥ ਸੌਂਪ ਦਿੱਤੀ ਗਈ ਹੈ। ਜੇਪੀ ਨੱਢਾ ਬੀਜੇਪੀ ਦੇ ਰਾਸ਼ਟਰਪਤੀ ਪ੍ਰਧਾਨ ਬਣ ਗਏ ਹਨ। ਪਾਰਟੀ ਨੇ ਸਰਬਸੰਮਤੀ ਨਾਲ ਨੱਢਾ ਨੂੰ ਪ੍ਰਧਾਨ ਬਣਾਇਆ। ਇਸ ਤੋਂ ਪਹਿਲਾਂ ਅਮਿਤ ਸ਼ਾਹ ਬੀਜੇਪੀ ਨੂੰ ਕੰਟਰੋਲ ਕਰ ਰਹੇ ਸਨ। ਅਮਿਤ ਸ਼ਾਹ ਦੇ ਲੋਕ ਸਭਾ ਚੋਣ ਜਿੱਤ ਕੇ ਗ੍ਰਹਿ ਮੰਤਰੀ ਬਣਨ ਨਾਲ ਨੱਢਾ ਨੂੰ ਕਾਰਜਕਾਰੀ ਪ੍ਰਧਾਨ ਨਯੁਕਤ ਕੀਤਾ ਗਿਆ ਸੀ। ਹੁਣ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਨੱਢਾ ਨੂੰ ਦਿੱਤੀ।
ਜਗਤ ਪ੍ਰਕਾਸ਼ ਨੱਢਾ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਿਤ ਸ਼ਾਹ ਦੇ ਕਾਫ਼ੀ ਕਰੀਬੀ ਮੰਨਿਆ ਜਾਂਦਾ ਹੈ। ਨੱਢਾ ਹਿਮਾਚਲ ਪ੍ਰਦੇਸ਼ ਦੇ ਉਹ ਲੀਡਰ ਹਨ ਜਿਨ੍ਹਾਂ ਨੂੰ ਬੀਜੇਪੀ ਦਾ ਕੌਮੀ ਪ੍ਰਧਾਨ ਬਣਾਇਆ ਗਿਆ। ਹੁਣ ਜਗਤ ਪ੍ਰਕਾਸ਼ ਨੱਢਾ ਲਈ ਵੱਡਾ ਚੈਲੇਂਜ ਦਿੱਲੀ ਨੂੰ ਜਿੱਤਣਾ ਹੋਵੇਗਾ। ਦਿੱਲੀ 'ਚ ਵਿਧਾਨ ਸਭਾ ਚੋਣਾ ਹੋਣ ਜਾ ਰਹੀਆਂ ਹਨ। 8 ਫਰਵਰੀ ਨੂੰ ਦਿੱਲੀ 'ਚ ਵੋਟਾਂ ਪੈਣਗੀਆਂ ਤੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣੇ ਹਨ।
ਹਾਸ਼ੀਏ 'ਤੇ ਗਈ ਬੀਜੇਪੀ ਨੂੰ ਵੱਡਾ ਹੁੰਗਾਰਾ ਦੇਣ ਲਈ ਨੱਢਾ ਨੂੰ ਨਵੀਂ ਰਣਨੀਤੀ ਘੜਨ ਦੀ ਜ਼ਰੂਰਤ ਪਵੇਗੀ ਕਿਉਂਕਿ ਦਿੱਲੀ ਵਿਧਾਨ ਸਭਾ 'ਚ ਬੀਜੇਪੀ ਦੇ ਸਿਰਫ਼ ਤਿੰਨ ਹੀ ਵਿਧਾਇਕ ਹਨ ਜਦਕਿ ਆਮ ਆਦਮੀ ਪਾਰਟੀ ਕੋਲ 67 ਵਿਧਾਇਕ ਹਨ। ਲੋਕ ਸਭਾ ਚੋਣਾਂ 2019 'ਚ ਤਾਂ ਮੋਦੀ ਮੈਜਿਕ ਚੱਲ ਗਿਆ ਸੀ ਜਿਸ ਦੀ ਬਦੌਲਤ ਬੀਜੇਪੀ ਨੇ 7 ਦੀਆਂ 7 ਸੀਟਾਂ ਜਿੱਤੀਆਂ। ਹੁਣ ਜੇਪੀ ਨੱਢਾ ਨੂੰ ਅਜਿਹਾ ਹੀ ਕੋਈ ਮੈਜਿਕ ਕਰਨ ਦੀ ਜ਼ਰੂਰਤ ਪਏਗੀ।
ਜੇਪੀ ਨੱਢਾ ਨੇ ਆਪਣੀ ਸਿਆਸੀ ਸਫ਼ਰ ਵਿਦਿਆਰਥੀ ਰਾਜਨੀਤੀ ਤੋਂ ਕੀਤਾ ਸੀ। ਜਾਣੋ ਉਨ੍ਹਾਂ ਬਾਰੇ ਅਹਿਮ ਤੱਥ।
ਜੇਪੀ ਨੱਢਾ ਨੇ ਰਾਜਨੀਤੀ ਕਰੀਅਰ ਦੀ ਸ਼ੁਰੂਆਤ 1975 'ਚ ਕੀਤੀ।
1975 'ਚ ਸੰਪੂਰਨ ਕ੍ਰਾਂਤੀ ਅੰਦੋਲਨ ਦਾ ਹਿੱਸਾ ਬਣੇ।
ਨੱਢਾ ਨੇ ਪਟਨਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ।
ਅੰਦੋਲਨ ਤੋਂ ਬਾਅਦ ABVP 'ਚ ਸ਼ਾਮਲ ਹੋਏ।
1977 'ਚ ABVP ਦੀ ਟਿਕਟ 'ਤੇ ਚੋਣ ਲੜੇ।
ਚੋਣ ਜਿੱਤ ਕੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਬਣੇ।
ਪ੍ਰਧਾਨ ਬਣਨ ਤੋਂ ਬਾਅਦ ਸਿਆਸਤ 'ਚ ਹੋਰ ਸਰਗਰਮ ਹੋਏ।
ਨੱਢਾ ਨੇ ਕਈ ਸਾਮਜਸੇਵੀ ਕੰਮ ਕੀਤੇ।
ਕਾਨੂੰਨ ਦੀ ਪੜ੍ਹਾਈ ਹਿਮਾਚਲ ਯੂਨੀਵਰਸਿਟੀ ਤੋਂ ਕੀਤੀ।
ਨੱਢਾ ਦੇ ਪਤਨੀ ਹਿਮਾਚਲ ਯੂਨੀਵਰਸਿਟੀ 'ਚ ਅਧਿਆਪਕ।
ਮਲਿਕਾ ਨੱਢਾ ਵੀ 1988 ਤੋਂ 1999 'ਚ ABVP ਦੀ ਰਾਸ਼ਟਰੀ ਪ੍ਰਧਾਨ ਬਣੀ।
1989 'ਚ ਜੇਪੀ ਨੱਢਾ ਨੇ ਵੱਡੀ ਜ਼ਿੰਮੇਵਾਰੀ ਸੰਭਾਲੀ।
ਲੋਕ ਸਭਾ ਚੋਣਾਂ ਦੌਰਾਨ BJP ਯੁਵਾ ਸ਼ਾਖਾ ਦੀ ਜ਼ਿੰਮੇਵਾਰੀ ਦਿੱਤੀ।
29 ਸਾਲ ਦੀ ਉਮਰ 'ਚ ਵੱਡੀ ਜ਼ਿੰਮੇਵਾਰੀ ਸੰਭਾਲੀ।
1991 'ਚ ਜੇਪੀ ਨੱਢਾ ਨੂੰ BJYM ਦਾ ਰਾਸ਼ਟਰੀ ਪ੍ਰਧਾਨ ਬਣਾਇਆ।
BJYM ਪ੍ਰਧਾਨ ਬਣਨ ਤੋਂ ਬਾਅਦ ਹਿਮਾਚਲ 'ਚੋਂ ਵਿਧਾਨ ਸਭਾ ਚੋਣ ਲੜੀ।
3 ਵਾਰ ਵਿਧਾਨ ਸਭਾ ਦੀ ਚੋਣ ਜਿੱਤੇ ਜੀਪੀ ਨੱਢਾ
BJP ਦੇ ਤਿੰਨ ਕਾਰਜਕਾਲ ਦੌਰਾਨ ਨੱਢਾ ਹਿਮਾਚਲ ਕੈਬਨਿਟ ਮੰਤਰੀ ਵੀ ਰਹੇ।
1993, 1998 ਤੇ 2007 'ਚ ਕੈਬਨਿਟ ਮੰਤਰੀ ਬਣੇ।
ਵਾਤਾਵਰਣ, ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਸੰਭਾਲ ਚੁੱਕੇ।
ਸ਼ਿਮਲਾ 'ਚ ਉਨ੍ਹਾਂ ਹਰਿਆਵਲੀ ਨੂੰ ਵਧਾਉਣ 'ਤੇ ਜ਼ੋਰ ਦਿੱਤਾ।
ਹਿਮਾਚਲ 'ਚ ਵੀ 'ਰੁੱਖ ਲਗਾਓ' ਅਭਿਆਨ ਦੀ ਸ਼ੁਰੂਆਤ ਕੀਤੀ।
ਜੇਪੀ ਨੱਢਾ 2012 ਤੋਂ ਹਿਮਾਚਲ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ।
ਮੋਦੀ ਸਰਕਾਰ-1 'ਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੀ ਰਹਿ ਚੁੱਕੇ।
2019 ਲੋਕ ਸਭਾ ਚੋਣਾਂ 'ਚ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਚੁੱਕੀ।
ਜੂਨ 2019 'ਚ ਜੇਪੀ ਨੱਢਾ ਬੀਜੇਪੀ ਦੇ ਕਾਰਜ਼ਕਾਰੀ ਪ੍ਰਧਾਨ ਚੁਣੇ।
ਹੁਣ ਨਵਾਂ ਸਾਲ ਨਵਾਂ ਪ੍ਰਧਾਨ ਤੇ ਜੇਪੀ ਨੱਢਾ ਕੋਲ ਨਵੀਂ ਜਿੰਮੇਵਾਰੀ ਜੋ ਬੀਜੇਪੀ ਦਾ ਨਵਾਂ ਸਿਆਸੀ ਗ੍ਰਾਫ ਤਿਆਰ ਕਰੇਗੀ ਲੋਕ ਸਭਾ ਚੋਣਾਂ ਤੋਂ ਬਾਅਦ ਕਿਉਂਕਿ ਚੋਣਾਂ ਤੋਂ ਬਾਅਦ ਜਿਹੜੇ ਸੂਬਿਆਂ 'ਚ ਵੀ ਵਿਧਾਨ ਸਭਾ ਚੋਣ ਹੋਈ ਬੀਜੇਪੀ ਹੇਠਾਂ ਹੀ ਡਿੱਗਦੀ ਦਿਖਾਈ ਦਿੱਤੀ।
ਅਮਿਤ ਸ਼ਾਹ ਮਗਰੋਂ ਮੁੜ ਕਮਾਲ ਵਿਖਾਏਗਾ BJP ਦਾ ਨੱਢਾ?
ਏਬੀਪੀ ਸਾਂਝਾ
Updated at:
20 Jan 2020 07:07 PM (IST)
ਨਵਾਂ ਸਾਲ..ਨਵਾਂ ਪ੍ਰਧਾਨ..ਤੇ ਵੱਡੀ ਜ਼ਿੰਮੇਵਾਰੀ। ਬੀਜੇਪੀ ਦੀ ਕਮਾਨ ਹੁਣ ਜੇਪੀ ਨੱਢਾ ਹੱਥ ਸੌਂਪ ਦਿੱਤੀ ਗਈ ਹੈ। ਜੇਪੀ ਨੱਢਾ ਬੀਜੇਪੀ ਦੇ ਰਾਸ਼ਟਰਪਤੀ ਪ੍ਰਧਾਨ ਬਣ ਗਏ ਹਨ। ਪਾਰਟੀ ਨੇ ਸਰਬਸੰਮਤੀ ਨਾਲ ਨੱਢਾ ਨੂੰ ਪ੍ਰਧਾਨ ਬਣਾਇਆ। ਇਸ ਤੋਂ ਪਹਿਲਾਂ ਅਮਿਤ ਸ਼ਾਹ ਬੀਜੇਪੀ ਨੂੰ ਕੰਟਰੋਲ ਕਰ ਰਹੇ ਸਨ। ਅਮਿਤ ਸ਼ਾਹ ਦੇ ਲੋਕ ਸਭਾ ਚੋਣ ਜਿੱਤ ਕੇ ਗ੍ਰਹਿ ਮੰਤਰੀ ਬਣਨ ਨਾਲ ਨੱਢਾ ਨੂੰ ਕਾਰਜਕਾਰੀ ਪ੍ਰਧਾਨ ਨਯੁਕਤ ਕੀਤਾ ਗਿਆ ਸੀ। ਹੁਣ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਨੱਢਾ ਨੂੰ ਦਿੱਤੀ।
- - - - - - - - - Advertisement - - - - - - - - -