ਆਯੂਸ਼ਮਾਨ ਖੁਰਾਨਾ ਨੇ ਟ੍ਰੇਲਰ ਸ਼ੇਅਰ ਕਰਦਿਆਂ ਲਿਖਿਆ, "ਜੀਤੇਗਾ ਪਿਆਰ ਮਾਨੇਗਾ ਪੂਰਾ ਪਰਿਵਾਰ।" ਆਯੂਸ਼ਮਾਨ ਦੇ ਨਾਲ ਫਿਲਮ 'ਚ ਜੀਤੇਂਦਰ ਕੁਮਾਰ ਪਾਰਟਨਰ ਦੇ ਰੂਪ 'ਚ ਨਜ਼ਰ ਆਉਣਗੇ। ਇਸ 'ਚ ਨੀਨਾ ਗੁਪਤਾ ਆਯੂਸ਼ਮਾਨ ਦੀ ਮਾਂ ਤੇ ਗਜਰਾਜ ਰਾਵ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ। ਟ੍ਰੇਲਰ 'ਚ ਆਯੂਸ਼ਮਾਨ ਆਪਣੇ ਪਿਆਰ ਨੂੰ ਪਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਜਦਕਿ ਪੂਰਾ ਸਮਾਜ ਉਨ੍ਹਾਂ ਖ਼ਿਲਾਫ਼ ਨਜ਼ਰ ਆ ਰਿਹਾ ਹੈ।
ਟ੍ਰੇਲਰ ਰਾਹੀਂ ਇੱਕ ਗੰਭੀਰ ਮੁੱਦੇ ਨੂੰ ਬਹੁਤ ਹੀ ਆਸਾਨੀ ਤੇ ਹਾਸੇ-ਮਜ਼ਾਕ ਦੇ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਟ੍ਰੇਲਰ ਦੇਖਣ ਤੋਂ ਬਾਅਦ ਸੋਸ਼ਲ ਮੀਡਿਆ 'ਤੇ ਇਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਫਿਲਮ ਦਾ ਨਿਰਦੇਸ਼ਨ ਹਿਤੇਸ਼ ਕੇਵਾਲੀਆ ਨੇ ਕੀਤਾ ਹੈ। ਇਸ ਤੋਂ ਇਲਾਵਾ ਸਕ੍ਰਿਪਟ ਵੀ ਹਿਤੇਸ਼ ਨੇ ਹੀ ਲਿਖੀ ਹੈ। 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' 20 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ, ਜਿਸ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।