ਕ੍ਰਿਟੀਕਸ ਨੇ ‘ਕੇਸਰੀ’ ਦੀ ਕਹਾਣੀ ਦੇ ਨਾਲ ਇਸ ਦੇ ਜਜ਼ਬੇ ਦੀ ਵੀ ਖ਼ੂਬ ਤਾਰੀਫ ਕੀਤੀ ਹੈ। ਫ਼ਿਲਮ ‘ਚ ਐਕਸ਼ਨ ਰਾਹੀਂ ਦੇਸ਼ ਭਗਤੀ ਦੀ ਇੱਕ ਅਲਗ ਹੀ ਕਹਾਣੀ ਕਹੀ ਗਈ ਹੈ। ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਤੋਂ ਵੀ ਅਲੋਚਕ ਕਾਫੀ ਖੁਸ਼ ਹਨ।
ਸਮੀਖਿਅਕ ਤਰਨ ਆਦਰਸ਼ ਨੇ ਟਵੀਟ 'ਚ ਲਿਖਿਆ, “ਸਪੀਚਲੈਸ, ਫ਼ਿਲਮ ਦੇਖ ਕੇ ਲੂੰ ਕੰਡੇ ਖੜ੍ਹੇ ਹੋ ਗਏ। ਇਤਿਹਾਸ ‘ਚ ਜਿਨ੍ਹਾਂ ਜਵਾਨਾਂ ਨੇ ਸ਼ਹਾਦਤ ਦਿੱਤੀ ਹੈ ਉਨ੍ਹਾਂ ਨੂੰ ਇਹ ਫ਼ਿਲਮ ਸ਼ਾਨਦਾਰ ਟ੍ਰਿਬੀਊਟ ਹੈ। ਅਕਸ਼ੈ ਨੇ ਜ਼ਬਰਦਸਤ ਕੰਮ ਕੀਤਾ ਹੈ। ਸਕਰੀਨ ਪਲੇਅ, ਕਾਸਟ ਅਤੇ ਜ਼ਬਰਦਸਤ ਗਾਈਲੋਗ ਇਸ ਫ਼ਿਲਮ ਨੂੰ ਇੱਕ ਮਾਸਟਰਪੀਸ ਬਣਾਉਂਦੇ ਹਨ।”
ਉੱਧਰ, ਫ਼ਿਲਮ ਅਲੋਚਕ ਅਮੁਲ ਵਿਕਾਸ ਮੋਹਨ ਨੇ ਵੀ ਕਿਹਾ ਕਿ ਇਹ ਫ਼ਿਲਮ ਭਾਰਤੀ ਇਤਿਹਾਸ ਨੂੰ ਉਸ ਦਮਦਾਰ ਅੰਦਾਜ਼ ‘ਚ ਦਿਖਾਉਂਦੀ ਹੈ। ਹਰ ਭਾਰਤੀ ਨੂੰ ਇਹ ਫ਼ਿਲਮ ਦੇਖਣੀ ਚਾਹੀਦੀ ਹੈ। ਬਾਲੀਵੁੱਡ ‘ਚ ਕਾਫੀ ਸਮੇਂ ਤੋਂ ਅਜਿਹੀ ਫ਼ਿਲਮ ਨਹੀਂ ਆਈ। ਇਸ ਦੇ ਡਾਈਲੌਗ ਕਾਫੀ ਦਮਦਾਰ ਹਨ ਜੋ ਫ਼ਿਲਮ ਦੀ ਕਹਾਣੀ ਨੂੰ ਹੋਰ ਦਮਦਾਰ ਬਣਾਉਂਦੇ ਹਨ।
1897 ‘ਚ ਲੜੀ ਸਾਰਾਗੜ੍ਹੀ ਦੀ ਇਸ ਲੜਾਈ ਨੂੰ ਦੁਨੀਆ ਦੀ ਸਭ ਤੋਂ ਵੱਡੀ ਲੜਾਈ ਕਿਹਾ ਜਾਂਦਾ ਹੈ। ਜਿਸ ‘ਚ 21 ਸਿੱਖਾਂ ਨੇ 10 ਹਜ਼ਾਰ ਅਫਗਾਨੀਆਂ ਨਾਲ ਆਖਰੀ ਸਾਹ ਤਕ ਲੜਾਈ ਖੀਤੀ ਸੀ। ਫ਼ਿਲਮ ‘ਚ ਲੀਡ ਰੋਲ ‘ਚ ਅਕਸ਼ੈ ਕੁਮਾਰ ਅਤੇ ਪਰੀਨਿਤੀ ਚੋਪੜਾ ਹਨ। ਇਸ ਦਾ ਡਾਈਰੈਕਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ।