ਮੁੰਬਈ: ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਇੱਕ ਵਾਰ ਫਿਰ ਵਿਵਾਦਾਂ 'ਚ ਘਿਰ ਗਏ ਹਨ। ਦਰਅਸਲ, 33 ਸਾਲਾ ਔਰਤ ਨੇ ਕੋਰੀਓਗ੍ਰਾਫਰ ਗਣੇਸ਼ ਅਚਾਰੀਆ ਨੂੰ ਅਸ਼ਲੀਲ ਵੀਡੀਓ ਦੇਖਣ ਲਈ ਦਬਾਅ ਪਾਉਣ ਲਈ ਕੇਸ ਦਾਇਰ ਕੀਤਾ ਹੈ। ਇਸ ਦੇ ਨਾਲ ਹੀ ਔਰਤ ਨੇ ਗਣੇਸ਼ ਆਚਾਰੀਆ 'ਤੇ ਕਮਿਸ਼ਨ ਦੀ ਮੰਗ ਕਰਨ ਤੇ ਫਿਲਮ ਇੰਡਸਟਰੀ 'ਚ ਕੰਮ ਕਰਨ ਦੀ ਆਗਿਆ ਨਾ ਦੇਣ ਦਾ ਇਲਜ਼ਾਮ ਵੀ ਲਾਇਆ ਹੈ।

ਔਰਤ ਨੇ ਅੰਬੋਲੀ ਥਾਣੇ ਵਿੱਚ ਗਣੇਸ਼ ਅਚਾਰੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਉਸ ਨੇ ਕੋਰੀਓਗ੍ਰਾਫਰ ਬਾਰੇ ਸੂਬਾ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗਣੇਸ਼ ਆਚਾਰੀਆ ਅਕਸਰ ਭਾਰਤੀ ਫਿਲਮਾਂ ਤੇ ਟੈਲੀਵਿਜ਼ਨ ਕੋਰੀਓਗ੍ਰਾਫਰਾਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣਨ ਤੋਂ ਬਾਅਦ ਮਹਿਲਾਵਾਂ ਨੂੰ ਅੰਧੇਰੀ ਦੇ ਦਫਤਰ ਬੁਲਾਉਂਦੇ ਸੀ।

ਇਸ ਦੇ ਨਾਲ ਹੀ ਮਹਿਲਾ ਨੇ ਗਣੇਸ਼ ਆਚਾਰੀਆ ਖਿਲਾਫ ਸ਼ਿਕਾਇਤ ਦਰਜ ਕਰਵਾਈ, “ਜਦੋਂ ਵੀ ਮੈਂ ਕਿਸੇ ਕੰਮ ਲਈ ਉਸ ਦੇ ਦਫਤਰ ਆਉਂਦੀ ਸੀ, ਮੈਂ ਹਮੇਸ਼ਾਂ ਉਸਨੂੰ ਅਸ਼ਲੀਲ ਵੀਡੀਓ ਵੇਖਦਾ ਪਾਇਆ। ਇੱਥੋਂ ਤੱਕ ਕਿ ਉਸ ਨੇ ਮੈਨੂੰ ਕਈ ਵਾਰ ਇਹ ਵੀਡੀਓ ਵੇਖਣ ਲਈ ਕਿਹਾ।" ਉਸ ਨੇ ਮੈਨੂੰ ਇਹ ਵੀ ਕਿਹਾ ਕਿ ਤੁਸੀਂ ਵੀ ਇਸ ਵੀਡੀਓ ਨੂੰ ਪਸੰਦ ਕਰੋਗੇ।"


ਔਰਤ ਨੇ ਅੱਗੇ ਦੱਸਿਆ ਕਿ ਬੀਤੀ 26 ਜਨਵਰੀ ਨੂੰ ਅੰਧੇਰੀ 'ਚ ਐਸੋਸੀਏਸ਼ਨ ਦੀ ਮੀਟਿੰਗ ਹੋਈ ਸੀ, ਜਿਸ 'ਚ ਉਹ ਆਪਣੇ ਵਿਚਾਰ ਪੇਸ਼ ਕਰਨ ਪਹੁੰਚੀ ਸੀ। ਗਣੇਸ਼ ਆਚਾਰੀਆ ਵੀ ਆਪਣੇ ਸਾਥੀਆਂ ਨਾਲ ਉਸ ਮੀਟਿੰਗ ਵਿੱਚ ਆਏ, ਪਰ ਉੱਥੇ ਉਸ ਨੇ ਉਸ ਔਰਤ 'ਤੇ ਚੀਕਣਾ ਸ਼ੁਰੂ ਕਰ ਦਿੱਤਾ। ਔਰਤ ਨੇ ਦੱਸਿਆ ਕਿ ਇਹ ਸਭ ਉੱਥੇ ਲੱਗੇ ਸੀਸੀਟੀਵੀ 'ਚ ਵੀ ਕੈਦ ਹੋਇਆ ਹੈ।