ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਦਾ ਫਸਟ ਲੁੱਕ ਆਇਆ ਸਾਹਮਣੇ, ਗੇਜਾ ਦੇ ਕਿਰਦਾਰ 'ਚ ਆ ਰਹੇ ਨਜ਼ਰ
ਏਬੀਪੀ ਸਾਂਝਾ | 30 Jul 2020 08:26 PM (IST)
ਪੰਜਾਬ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਨਵੀਂ ਆਉਣ ਵਾਲੀ ਫ਼ਿਲਮ ਦਾ ਫਸਟ ਲੁਕ ਅੱਜ ਜਾਰੀ ਹੋ ਗਿਆ ਹੈ।ਇਸ ਫ਼ਿਸਮ 'ਚ ਗਿੱਪੀ ਇੱਕ ਅਹਿਮ ਭੂਮੀਕਾ 'ਚ ਨਜ਼ਰ ਆਉਣਗੇ।
ਚੰਡੀਗੜ੍ਹ: ਪੰਜਾਬ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਨਵੀਂ ਆਉਣ ਵਾਲੀ ਫ਼ਿਲਮ ਦਾ ਫਸਟ ਲੁਕ ਅੱਜ ਜਾਰੀ ਹੋ ਗਿਆ ਹੈ।ਇਸ ਫ਼ਿਸਮ 'ਚ ਗਿੱਪੀ ਇੱਕ ਅਹਿਮ ਭੂਮੀਕਾ 'ਚ ਨਜ਼ਰ ਆਉਣਗੇ।ਇਸ ਫ਼ਿਲਮ ਦਾ ਟਾਈਟਲ ਹੈ "Warning"।ਗਿੱਪੀ ਗਰੇਵਾਲ ਇਸ ਫ਼ਿਲਮ 'ਚ ਗੇਜਾ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫ਼ਿਲਮ ਨੂੰ ਅਮਰ ਹੁੰਦਲ ਨੇ ਡਾਇਰੈਕਟ ਕੀਤਾ ਹੈ।ਇਸ ਨੂੰ ਪ੍ਰੋਡਿਊਸ ਅਤੇ ਲਿਖਿਆ ਗਿੱਪੀ ਗਰੇਵਾਲ ਨੇ ਹੈ।ਇਸ ਫਿਲਮ ਦਾ ਸੰਗੀਤ 'Humble Music' ਦਾ ਹੈ ਅਤੇ ਇਹ ਫਿਲਮ 'Humble motion pictures' ਦੇ ਬੈਨਰ ਹੇਠ ਬਣੀ ਹੈ। ਫਿਲਹਾਲ ਤਾਂ ਲੌਕਡਾਊਨ ਕਾਰਨ ਸਿਨੇਮਾ ਘਰ ਬੰਦ ਹਨ।ਇਸ ਲਈ ਇਸ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਫਿਲਮ ਸਿਨੇਮਾ ਘਰ 'ਚ ਰਿਲੀਜ਼ ਹੋਵੇਗੀ ਜਾਂ ਡਿਜਿਟਲੀ ਇਸ ਬਾਰੇ ਵੀ ਹਾਲੇ ਕੁੱਛ ਕਹਿਣਾ ਮੁਸ਼ਕਿਲ ਹੈ।