ਨਵੀਂ ਦਿੱਲੀ: ਹੁਣ ਤੁਸੀਂ ਚਾਹ ਪੀਣ ਤੋਂ ਬਾਅਦ ਕੱਪ ਖਾ ਸਕਦੇ ਹੋ। ਇਸ ਨਾਲ ਵਾਤਾਵਰਣ ਦੀ ਰਾਖੀ ਵੀ ਹੋਏਗਾ। ਹੈਦਰਾਬਾਦ ਦੀ ਕੰਪਨੀ ਨੇ ਖਾਸ ਕੱਪ ਤਿਆਰ ਕੀਤਾ ਹੈ ਜਿਸ ਨੂੰ ਵਰਤੋਂ ਮਗਰੋਂ ਖਾਧਾ ਜਾ ਸਕਦਾ ਹੈ।


ਦਰਅਸਲ ਭਾਰਤ ਵਿੱਚ ਸਮਾਗਮਾਂ ਦੌਰਾਨ ਅਸਲ ਭਾਂਡਿਆਂ ਦੀ ਥਾਂ ਡਿਸਪੋਜੇਬਲ ਭਾਂਡਿਆਂ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸੁੱਟਿਆ ਗਿਆ ਡਿਸਪੋਜੇਬਲ ਵੀ ਵਾਤਾਵਰਣ ਲਈ ਨੁਕਸਾਨਦੇਹ ਹੈ। ਇਹ ਵੀ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਵਿਸ਼ਵਾਸ ਕਰਦੇ ਹੋਣਗੇ ਕਿ ਕਾਗਜ਼ ਨਾਲ ਤਿਆਰ ਕੀਤੀਆਂ ਡਿਸਪੋਜੇਬਲ, ਪਲਾਸਟਿਕ ਨਾਲੋਂ ਵਾਤਾਵਰਣ ਨੂੰ ਘੱਟ ਨੁਕਸਾਨ ਪਹੁੰਚਾਉਂਦੀਆਂ ਹਨ ਪਰ ਧਰਤੀ ਨੂੰ ਦੂਸ਼ਿਤ ਬਣਾਉਣ ਵਿੱਚ ਉਨ੍ਹਾਂ ਦਾ ਵੀ ਵੱਡਾ ਯੋਗਦਾਨ ਹੈ।

ਕਾਗਜ਼ ਦੇ ਡਿਸਪੋਜੇਬਲ ਤੇ ਉਨ੍ਹਾਂ ਤੋਂ ਹੋਏ ਨੁਕਸਾਨ ਨੂੰ ਵੇਖਦੇ ਹੋਏ ਹੈਦਰਾਬਾਦ ਦੀ ਸੁਰੇਸ਼ ਰਾਜੂ ਦੀ ਕੰਪਨੀ ਨੂੰ ਵਿਸ਼ੇਸ਼ ਵਿਕਲਪ ਮਿਲਿਆ ਹੈ। ਦਰਅਸਲ, ਉਨ੍ਹਾਂ ਨੇ ਇੱਕ ਕੱਪ ਤਿਆਰ ਕੀਤਾ ਹੈ, ਜਿਸ ਨੂੰ ਚਾਹ, ਕਾਫੀ, ਠੰਢਾ ਤੇ ਗਰਮ ਪਾਣੀ ਪੀਣ ਤੋਂ ਬਾਅਦ ਖਾਧਾ ਵੀ ਜਾ ਸਕਦਾ ਹੈ। ਇਹ ਕੱਪ ਅਨਾਜ ਦੇ ਦਾਣਿਆਂ ਤੋਂ ਬਣਾਇਆ ਗਿਆ ਹੈ ਤੇ ਇਹ ਬਿਲਕੁਲ ਕੁਦਰਤੀ ਹੈ।

ਸਿਹਤ ਲਈ ਵੀ ਲਾਭਕਾਰੀ:

ਇਸ ਕੱਪ ਵਿੱਚ ਤਰਲ ਮਿਲਾਉਣ ਤੋਂ ਬਾਅਦ ਇਹ ਲਗਪਗ 40 ਮਿੰਟ ਲਈ ਸੁਰੱਖਿਅਤ ਹੈ। ਤੁਸੀਂ ਇਸ ਨੂੰ ਖਾ ਵੀ ਸਕਦੇ ਹੋ ਤੇ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਏਗਾ, ਕਿਉਂਕਿ ਇਹ ਅਨਾਜ ਦੇ ਦਾਣਿਆਂ ਤੋਂ ਬਣਾਇਆ ਗਿਆ ਹੈ। ਸੁਰੇਸ਼ ਰਾਜੂ ਦੀ ਇਸ ਖੋਜ ਨੇ ਡਿਸਪੋਜ਼ਲ ਇੰਡਸਟਰੀ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੀ ਮੰਗ ਵਧਣ ਜਾ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904