ਮੁੰਬਈ: ਮਹਾਰਾਸ਼ਟਰ ਦੇ ਅਮਰਾਵਤੀ 'ਚ ਇੱਕ ਟੈਕਨੀਸ਼ਨ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ।ਇਸ ਲੈਬ ਟੈਕਨੀਸ਼ਨ ਨੇ ਕੋਰੋਨਾਵਾਇਰਸ ਟੈਸਟ ਲਈ 24 ਸਾਲਾ ਲੜਕੀ ਦੇ ਪ੍ਰਾਈਵੇਟ ਪਾਰਟ ਚੋਂ ਸੈਂਪਲ (swab)ਲਿਆ।ਲੜਕੀ ਵਲੋਂ ਸ਼ਿਕਾਇਤ ਤੇ ਬਡਨੇਰਾ ਪੁਲਿਸ ਨੇ ਮੁਲਜ਼ਮ ਤੇ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।




ਜਾਣਕਾਰੀ ਮੁਤਾਬਿਕ ਲੜਕੀ ਸਰਵਿਸ ਸਟੋਰ ਦਾ ਕੰਮ ਕਰਦੀ ਹੈ।ਜਿਥੇ ਦਾ ਇੱਕ ਕਰਮਚਾਰੀ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਸੀ।ਇਸ ਲਈ ਸਾਵਧਾਨੀ ਵਜੋਂ ਸਾਰੇ ਸਟਾਫ ਮੈਂਬਰਾਂ ਨੂੰ ਕੋਰੋਨਾ ਟੈਸਟਿੰਗ ਲਈ ਭੇਜਿਆ ਗਿਆ ਸੀ।ਜਿਸ ਦੌਰਾਨ ਮੁਲਜ਼ਮ ਨੇ ਇਹ ਸ਼ਰਮਨਾਕ ਹਰਕਤ ਕੀਤੀ।




ਜ਼ਿਕਰਯੋਗ ਹੈ ਕਿ ਤਮਾਮ ਕੋਸ਼ਿਸ਼ ਦੇ ਬਾਵਜੂਦ ਮਹਾਮਾਰੀ ਤੇ ਕਾਬੂ ਪਾਉਣਾ ਔਖਾ ਹੋ ਰਿਹਾ ਹੈ।ਦੇਸ਼ ਕੋਰੋਨਾ ਮਰੀਜ਼ਾਂ ਦਾ ਗਿਣਤੀ 15 ਲੱਖ ਤੋਂ ਪਾਰ ਪਹੁੰਚ ਗਈ ਹੈ।ਇਸ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ  28 ਲੱਖ 242 ਹਜ਼ਾਰ ਹੈ।