ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਕੇਂਦਰ ਤੇ ਸੂਬਾ ਸਰਕਾਰਾਂ ਸੋਚ-ਸੋਚ ਕਦਮ ਚੁੱਕ ਰਹੀਆਂ ਹਨ। ਬੇਸ਼ੱਕ ਭਾਰਤ ਸਰਕਾਰ ਨੇ ਲੌਕਡਾਊਨ ’ਚ ਹੋਰ ਰਾਹਤ ਦਿੱਤੀ ਹੈ ਪਰ ਅਜੇ ਵੀ ਕਈ ਚੀਜ਼ਾਂ ਉੱਪਰ ਪੂਰੀ ਪਾਬੰਦੀ ਰਹੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਲੌਕਡਾਊਨ ’ਚ ਕੁਝ ਨਵੀਆਂ ਛੋਟਾਂ ਦੇਣ ਦਾ ਐਲਾਨ ਕੀਤਾ ਹੈ ਜੋ ਪਹਿਲੀ ਅਗਸਤ ਤੋਂ ਲਾਗੂ ਹੋਣਗੀਆਂ। ਇਸ ਦੇ ਨਾਲ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕੁਝ ਚੀਜ਼ਾਂ ਉੱਪਰ ਅਜੇ ਪਾਬੰਦੀ ਰਹੇਗੀ।

ਅਨਲੌਕ-3 ਦੀਆਂ ਗਾਈਡਲਾਈਨਜ਼ ਜਾਰੀ, ਜਾਣੋ ਕੀ-ਕੀ ਮਿਲੇਗੀ ਛੋਟ

ਜਾਣੋ ਕਿਹੜੀਆਂ ਚੀਜ਼ਾਂ 'ਤੇ ਹੋਏਗੀ ਪਾਬੰਦੀ-

  • ਸਕੂਲ, ਕਾਲਜ, ਕੋਚਿੰਗ ਸੈਂਟਰ, ਮੈਟਰੋ ਰੇਲ ਸੇਵਾ, ਸਿਨੇਮਾ ਹਾਲ ਤੇ ਬਾਰ 31 ਅਗਸਤ ਤੱਕ ਬੰਦ ਹੀ ਰਹਿਣਗੇ।


 

  • ਸਿਆਸੀ ਤੇ ਧਾਰਮਿਕ ਇਕੱਤਰਤਾ ਵੀ ਹਾਲੇ ਨਹੀਂ ਕੀਤੀ ਜਾ ਸਕੇਗੀ।


 

  • ਕੰਟੇਨਮੈਂਟ ਜ਼ੋਨਾਂ ਵਿਚ ਸਖ਼ਤੀ 31 ਅਗਸਤ ਤੱਕ ਜਾਰੀ ਰਹੇਗੀ।


 

  • ਸਵਿਮਿੰਗ ਪੂਲ, ਮਨੋਰੰਜਨ ਪਾਰਕ, ਆਡੀਟੋਰੀਅਮ, ਅਸੈਂਬਲੀ ਹਾਲਾਂ ਤੇ ਅਜਿਹੀਆਂ ਹੋਰ ਥਾਵਾਂ ’ਤੇ ਪਾਬੰਦੀਆਂ ਅਜੇ ਜਾਰੀ ਰਹਿਣਗੀਆਂ।


 

  • ਸਮਾਜਿਕ, ਖੇਡ, ਮਨੋਰੰਜਨ, ਅਕਾਦਮਿਕ, ਸੱਭਿਆਚਾਰਕ ਇਕੱਤਰਤਾ ਤੇ ਹੋਰ ਵੱਡੇ ਇਕੱਠ ਵੀ 31 ਅਗਸਤ ਤੱਕ ਨਹੀਂ ਕੀਤੇ ਜਾ ਸਕਣਗੇ।




ਲੌਕਡਾਊਨ ’ਚ ਹੋਰ ਢਿੱਲ ਦਾ ਐਲਾਨ, ਹੁਣ ਇਨ੍ਹਾਂ ਕੰਮਾਂ ਦੀ ਮਿਲੀ ਖੁੱਲ੍ਹ

Education Loan Information:

Calculate Education Loan EMI