ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਅਨਲੌਕ ਫੇਜ਼ 3 ਦੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਇਹ ਗਾਈਡਲਾਈਨਜ਼ 1 ਅਗਸਤ ਤੋਂ ਲਾਗੂ ਹੋਣਗੀਆਂ।ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਨਾਇਟ ਕਰਫਿਊ ਹਟਿਆ ਗਿਆ ਹੈ।ਇਹ ਸਾਰੀ ਛੋਟ ਕੰਟੇਨਮੈਂਟ ਜ਼ੋਨ ਤੋਂ ਬਾਹਰ ਸਾਰੇ ਇਲਾਕਿਆਂ ਨੂੰ ਦਿੱਤੀ ਗਈ ਹੈ। ਜਦਕਿ ਕੰਟੇਨਮੈਂਟ ਜ਼ੋਨ 'ਚ ਲੌਕਡਾਊਨ 31 ਅਗਸਤ ਤੱਕ ਜਾਰੀ ਰਹੇਗਾ।
ਆਓ ਜਾਣਦੇ ਹਾਂ ਕਿ ਅਨਲੌਕ ਫੇਜ਼ 3 'ਚ ਕੀ ਕੀ ਖੁੱਲ੍ਹੇਗਾ
- ਯੋਗਾ ਇੰਸਟੀਟਿਊਟ ਅਤੇ ਜਿਮ 5 ਅਗਸਤ 2020 ਤੋਂ ਖੁੱਲ੍ਹਣਗੇ।ਪਰ ਇਸ ਸਬੰਧੀ ਐਸਓਪੀਜ਼ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਸੋਸ਼ਲ ਡਿਸਟੈਂਸਿੰਗ ਅਤੇ ਕੋਰੋਨਾਵਾਇਰਸ ਦੇ ਫੈਲਾਅ ਤੋਂ ਸਾਵਧਾਨੀ ਵਰਤੀ ਜਾਏ।
- ਨਾਈਟ ਕਰਫਿਊ ਹਟਿਆ ਗਿਆ ਹੈ। ਜਿਸ ਨਾਲ ਹੁਣ ਰਾਤ ਵੇਲੇ ਮੂਵਮੈਂਟ ਸੰਭਵ ਹੋ ਸਕੇਗੀ।
- ਅੰਤਰਰਾਸ਼ਟਰੀ ਉਡਾਣਾ ਚੱਲਣਗੀਆਂ , ਪਰ ਸਿਰਫ ਵੰਦੇ ਭਾਰਤ ਮਿਸ਼ਨ #MissionVandeBharat ਅਧੀਨ।
ਕੀ ਕੀ ਬੰਦ ਰਹੇਗਾ
- ਸਕੂਲ ਕਾਲਜ 'ਤੇ ਹੋਰ ਵਿਦਿਅਕ ਅਦਾਰੇ 31 ਅਗਸਤ ਤੱਕ ਬੰਦ ਰਹਿਣਗੇ।
- ਮੈਟਰੋ ਤੇ ਰੇਲ ਸੇਵਾ
- ਸੋਸ਼ਲ ਤੇ ਸਿਆਸੀ ਇਕੱਠ ਤੇ ਬੈਨ
- ਸਿਨੇਮਾ ਹਾਲ
- ਸਵੀਮਿੰਗ ਪੂਲ
- ਪਾਰਕ
- ਬਾਰ
ਇਸ ਤੋਂ ਇਲਾਵਾ ਆਜ਼ਾਦੀ ਦਿਹਾੜੇ ਯਾਨੀ 15 ਅਗਸਤ ਦੇ ਸਮਾਗਮਾਂ 'ਚ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੋਵੇਗੀ।ਜ਼ਿਕਰਯੋਗ ਗੱਲ ਇਹ ਹੈ ਕਿ ਇਹ ਗਾਈਡਲਾਈਨਜ਼ ਕੇਂਦਰ ਸਰਕਰਾ ਵਲੋਂ ਜਾਰੀ ਕੀਤੀਆਂ ਗਈਆਂ ਹਨ।ਇਸ ਤੇ ਸੂਬਾ ਸਰਕਾਰ ਕੀ ਫੈਸਲਾ ਲੈਂਦੀ ਹੈ ਉਹ ਵੇਖਣਾ ਹੋਵੇਗਾ।
ਉਧਰ ਪੰਜਾਬ 'ਚ ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਸੂਬੇ 'ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਅੱਜ ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 568 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 14946 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 25 ਮੌਤਾਂ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 361 ਹੋ ਗਈ ਹੈ।
ਸੂਬੇ 'ਚ ਕੁੱਲ 561121 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 14946 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 10213 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 4372 ਲੋਕ ਐਕਟਿਵ ਕੋਰੋਨਾ ਮਰੀਜ਼ ਹਨ।