ਨਵੀਂ ਦਿੱਲੀ: ਰਾਫੇਲ ਜਹਾਜ਼ ਅੰਬਾਲਾ ਏਅਰਸਪੇਸ 'ਤੇ ਪਹੁੰਚ ਗਏ ਹਨ। ਪੰਜ ਰਾਫੇਲ ਜਹਾਜ਼ ਦੁਪਹਿਰ 3:08 ਵਜੇ ਅੰਬਾਲਾ ਪਹੁੰਚੇ। ਇਹ ਜਹਾਜ਼ ਫਰਾਂਸ ਤੋਂ 7 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਏ ਹਨ। ਰਾਫੇਲ ਜਹਾਜ਼ਾਂ ਦਾ ਇੱਥੇ ਵਾਟਰ ਸਲਿਊਟ ਨਾਲ ਸਵਾਗਤ ਕੀਤਾ ਗਿਆ। ਦੱਸ ਦੇਈਏ ਕਿ ਚਾਰ ਸਾਲ ਪਹਿਲਾਂ ਭਾਰਤ ਨੇ ਫਰਾਂਸ ਨਾਲ 39 ਰਾਫੇਲ ਜਹਾਜ਼ ਖਰੀਦਣ ਲਈ 59 ਹਜ਼ਾਰ ਕਰੋੜ ਰੁਪਏ ਦਾ ਸੌਦਾ ਕੀਤਾ ਸੀ ਪਰ ਹੁਣ ਪੰਜ ਰਾਫੇਲ ਜਹਾਜ਼ ਭਾਰਤ ਆ ਚੁੱਕੇ ਹਨ।
ਕੀ ਹੁੰਦਾ ਵਾਟਰ ਸੈਲਿਊਟ:
ਵਾਟਰ ਸਲਿਊਟ ਦਾ ਮਤਲਬ ਹੈ ਪਾਣੀ ਨਾਲ ਸਲਾਮੀ ਦੇਣਾ। ਏਅਰ ਲਾਈਨ ਸੈਕਟਰ ਵਿੱਚ ਵਾਟਰ ਸਲਿਊਟ ਨਾਲ ਸਵਾਗਤ ਵੀ ਹੁੰਦਾ ਹੈ। ਮਿਲਟਰੀ ਏਅਰਕ੍ਰਾਫਟ ਤੇ ਏਅਰ ਲਾਈਨ ਸਰਵਿਸ ਨੂੰ ਏਅਰਪੋਰਟ 'ਤੇ ਉਤਰਣ 'ਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਵਾਟਰ ਸਲਿਊਟ ਦਿੱਤੀ ਜਾਂਦੀ ਹੈ। ਇਸ ਸਲਾਮੀ ਵਿੱਚ ਆਮ ਤੌਰ 'ਤੇ ਦੋ ਅੱਗ ਬੁਝਾਊ ਯੰਤਰ ਜਹਾਜ਼ 'ਤੇ ਪਾਣੀ ਵਰਸਾਉਂਦੇ ਹਨ। ਕਿਸੇ ਵੀ ਨਵੇਂ ਜਹਾਜ਼ ਦੇ ਲੈਂਡਿੰਗ ਤੇ ਟੇਕਆਫ ਦੇ ਸਮੇਂ ਪਾਣੀ ਦੀ ਸਲਾਮੀ ਦਿੱਤੀ ਜਾਂਦੀ ਹੈ। ਇਸ ਪਰੰਪਰਾ ਦਾ ਉਦੇਸ਼ ਵੀ ਜਹਾਜ਼ਾਂ ਦਾ ਧੰਨਵਾਦ ਕਰਨਾ ਹੈ। ਵਾਟਰ ਸਲਿਊਟ 'ਚ ਜਿੰਨੇ ਵੀ ਵਾਹਨ ਹੁੰਦੇ ਹਨ, ਸਾਰੇ ਬਰਾਬਰ ਨੰਬਰ ਹੁੰਦੇ ਹਨ ਜਿਵੇਂ 2, 4,6 ਜਾਂ 8...।
ਕਦੋਂ ਸ਼ੁਰੂ ਹੋਈ ਇਹ ਪਰੰਪਰਾ:
ਮੰਨਿਆ ਜਾਂਦਾ ਹੈ ਕਿ ਭਾਰਤ ਵਿੱਚ ਵਾਟਰ ਸਲਿਊਟ 30 ਸਾਲ ਪਹਿਲਾਂ 1990 ਵਿੱਚ ਸ਼ੁਰੂ ਹੋਇਆ ਸੀ। ਮਾਹਰਾਂ ਮੁਤਾਬਕ ਜਹਾਜ਼ਾਂ ਤੋਂ ਇਲਾਵਾ ਸਮੁੰਦਰੀ ਜਹਾਜ਼ਾਂ ਨੂੰ ਵੀ ਇਸੇ ਤਰ੍ਹਾਂ ਦਿੱਤਾ ਜਾਂਦਾ ਹੈ। ਸਾਲ 2016 ਵਿੱਚ ਜਦੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਸੀ ਤਾਂ ਉਨ੍ਹਾਂ ਨੂੰ ਲਾ ਗਾਰਡੀਆ ਹਵਾਈ ਅੱਡੇ 'ਤੇ ਵਾਟਰ ਸਲਾਮੀ ਦਿੱਤੀ ਗਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904