ਨਵੀਂ ਦਿੱਲੀ: ਫਰਾਂਸ ਦੇ ਬੰਦਰਗਾਹ ਸ਼ਹਿਰ ਦੇ ਬੋਰਡੇਓਸਕ 'ਚ ਮੈਰੀਗ੍ਰੈਕ ਏਅਰ ਫੋਰਸ ਬੇਸ ਤੋਂ ਸੋਮਵਾਰ ਨੂੰ ਰਵਾਨਾ ਹੋਏ ਪੰਜ ਰਾਫੇਲ ਜਹਾਜ਼ਾਂ ਦਾ ਪਹਿਲਾ ਜੱਥਾ ਅੱਜ ਅੰਬਾਲਾ ਏਅਰਫੋਰਸ ਬੇਸ ਪਹੁੰਚੇਗਾ। ਇਹ ਜਹਾਜ਼ ਅੱਜ ਦੁਪਹਿਰ ਇੱਕ ਤੋਂ ਤਿੰਨ ਵਜੇ ਦੇ ਵਿਚਕਾਰ ਅੰਬਾਲਾ ਪਹੁੰਚਣਗੇ। ਇੱਥੇ ਏਅਰ ਫੋਰਸ ਦੇ ਚੀਫ ਆਰਕੇਐਸ ਭਦੋਰੀਆ ਇੱਕ ਰਸਮੀ ਸਮਾਰੋਹ ਵਿੱਚ ਇਨ੍ਹਾਂ ਜਹਾਜ਼ਾਂ ਨੂੰ ਰਿਸੀਵ ਕਰਨਗੇ।

ਰਾਫੇਲ ਦੇ ਅੰਬਾਲਾ ਪਹੁੰਚਣ ਲਈ ਏਅਰਫੋਰਸ ਨੇ ਪੂਰੀ ਤਿਆਰੀ ਕਰ ਲਈ ਹੈ। ਇਸਦੇ ਲਈ ਹੀ ਰਾਫੇਲ ਬਣਾਉਣ ਵਾਲੀ ਫਰਾਂਸ ਦੀ ਕੰਪਨੀ ਦਸੌ ਨੇ 227 ਕਰੋੜ ਰੁਪਏ ਦੀ ਲਾਗਤ ਨਾਲ ਏਅਰਬੇਸ ਵਿੱਚ ਮੁੱਢਲੀਆਂ ਸਹੂਲਤਾਂ ਦਾ ਨਿਰਮਾਣ ਕੀਤਾ ਹੈ, ਜਿਸ ਵਿੱਚ ਹਵਾਈ ਜਹਾਜ਼ ਲਈ ਰਨਵੇ, ਪਾਰਕਿੰਗ ਲਈ ਹੈਂਗਰ ਅਤੇ ਸਿਖਲਾਈ ਲਈ ਸਿਮੂਲੇਟਰ ਸ਼ਾਮਲ ਹਨ।

ਇਹ ਜਹਾਜ਼ ਸੱਤ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਫਰਾਂਸ ਤੋਂ ਭਾਰਤ ਆ ਰਹੇ ਹਨ। ਰਾਫੇਲ ਲੜਾਕੂ ਜਹਾਜ਼ਾਂ ਨੇ ਅੰਬਾਲਾ ਆਉਣ ਲਈ ਫਰਾਂਸ ਦੇ ਮੈਰੀਗ੍ਰੈਕ ਤੋਂ ਆਉਣ ਲਈ ਬਹੁਤ ਸਮਾਂ ਇਸ ਲਈ ਲੱਗਿਆ ਕਿਉਂਕਿ ਲੜਾਕੂ ਜਹਾਜ਼, ਸੁਪਰਸੋਨਿਕ ਗਤੀ ਨਾਲ ਉਡਾਣ ਭਰਦੇ ਹਨ, ਤੇਲ ਘੱਟ ਹੁੰਦੇ ਹਨ ਅਤੇ ਜ਼ਿਆਦਾ ਦੂਰੀ ਦਾ ਸਫ਼ਰ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਫ੍ਰੈਂਚ ਬਾਲਣ ਟੈਂਕਰ ਵੀ ਉਨ੍ਹਾਂ ਦੇ ਨਾਲ ਆਏ ਹਨ, ਤਾਂ ਜੋ ਅਸਮਾਨ ਵਿੱਚ ਹੀ ਰਿਫਿਯੂਲਿੰਗ ਕੀਤੀ ਜਾ ਸਕੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904