ਚੰਡੀਗੜ੍ਹ: ਅੱਜ ਪੰਜ ਲੜਾਕੂ ਜਹਾਜ਼ ਰਾਫੇਲ ਅੰਬਾਲਾ ਪਹੁੰਚ ਰਹੇ ਹਨ। ਰਾਫੇਲ ਜਹਾਜ਼ ਅੱਜ ਅੰਬਾਲਾ ਏਅਰ ਫੋਰਸ ਸਟੇਸ਼ਨ ਪਹੁੰਚ ਰਹੇ ਹਨ। ਰਾਫੇਲ ਫਰਾਂਸ ਤੋਂ 7,364 ਕਿਲੋਮੀਟਰ ਦਾ ਸਫ਼ਰ ਕਰਨਗੇ। ਇਹ ਜਹਾਜ਼ ਏਅਰ ਫੋਰਸ ਦੇ ਚੀਫ ਆਰਕੇਐਸ ਭਦੌਰੀਆ ਵਲੋਂ ਪ੍ਰਾਪਤ ਕੀਤਾ ਜਾਵੇਗਾ।


ਪੈਟਰੋਲ ਤੇ ਡੀਜ਼ਲ ਦੇ ਅੱਜ ਦੇ ਰੇਟ, ਜਾਣੋ ਤੁਹਾਡੇ ਸ਼ਹਿਰ 'ਚ ਕੀ ਕੀਮਤ

ਅੰਬਾਲਾ ਏਅਰਫੋਰਸ ਸਟੇਸ਼ਨ 'ਤੇ ਰਾਫੇਲ ਦੀ ਆਮਦ ਲਈ ਸਾਵਧਾਨੀ ਦੇ ਤੌਰ 'ਤੇ ਏਅਰ ਫੋਰਸ ਦੇ ਗਲੋਬਮਾਸਟਰ ਚਿਨੁਕ, ਹਰਕੂਲਸ, ਏ ਐਨ -32 ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀਆਂ ਗਤੀਵਿਧੀਆਂ ਵਧਾ ਦਿੱਤੀਆਂ ਗਈਆਂ ਹਨ। ਰਾਫੇਲ ਲਈ ਅਤਿ-ਆਧੁਨਿਕ ਹੈਂਗਰ ਅਤੇ ਹਥਿਆਰ ਰੱਖਣ ਲਈ ਸਟੋਰ ਹਾਊਸ ਤਿਆਰ ਕੀਤੇ ਗਏ ਹਨ। ਡਰੋਨ ਨੂੰ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਵੇਖਦਿਆਂ ਹੀ ਮਾਰਨ ਦੇ ਆਦੇਸ਼ ਹਨ।  ਧਾਰਾ 144 ਲਗਾ ਦਿੱਤੀ ਗਈ ਹੈ।

ਪੀਐਮ ਮੋਦੀ ਅੱਜ ਕਰਨਗੇ ਕੈਬਿਨਟ ਮੀਟਿੰਗ, ਨਵੀਂ ਸਿੱਖਿਆ ਨੀਤੀ ਨੂੰ ਮਿਲੇਗੀ ਮਨਜ਼ੂਰੀ

27 ਜੁਲਾਈ ਤੋਂ ਤੁਰੇ ਸਿਖਲਾਈ ਪ੍ਰਾਪਤ ਪਾਇਲਟ ਫਰਾਂਸ ਤੋਂ ਇਨ੍ਹਾਂ ਜਹਾਜ਼ਾਂ ਨੂੰ ਲਿਆ ਰਹੇ ਹਨ। ਇਨ੍ਹਾਂ ਜਹਾਜ਼ਾਂ 'ਚ ਹਵਾ 'ਚ ਹੀ ਫਿਊਲ ਭਰਿਆ ਗਿਆ ਸੀ। ਫਰਾਂਸ ਤੋਂ ਉਡਾਣ ਭਰਨ ਦੇ ਤਕਰੀਬਨ ਸੱਤ ਘੰਟੇ ਬਾਅਦ, ਜਹਾਜ਼ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਲਦਾਫਰਾ ਏਅਰਬੇਸ 'ਤੇ ਉਤਰਿਆ। ਇਥੋਂ ਹੀ ਅੰਬਾਲਾ ਲਈ ਰਵਾਨਾ ਕੀਤਾ ਜਾਣਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ