UAE ਦੇ ਅਲ ਦਫਾ ਏਅਰਬੇਸ ਤੋਂ ਪੰਜ ਭਾਰਤੀ ਰਾਫੇਲ ਲੜਾਕੂ ਜਹਾਜ਼ ਅੰਬਾਲਾ ਏਅਰਬੇਸ ਲਈ ਰਵਾਨਾ ਹੋ ਗਏ ਹਨ ਪਰ ਉਸ ਤੋਂ ਪਹਿਲਾਂ ਅਲ ਦਫਾ ਏਅਰਬੇਸ 'ਤੇ ਇਰਾਨ ਦੀਆਂ ਦੋ ਮਿਜ਼ਾਈਲਾਂ ਡਿੱਗਣ ਕਾਰਨ ਸਨਸਨੀ ਫੈਲ ਗਈ ਸੀ। ਇਹ ਇਰਾਨੀ ਮਿਜ਼ਾਈਲਾਂ ਉਸ ਜਗ੍ਹਾ 'ਤੇ ਡਿੱਗੀਆਂ ਹਨ ਜਿੱਥੇ ਅਮਰੀਕਾ, ਫਰਾਂਸ ਤੇ ਯੂਏਈ ਦੇ ਤਿੰਨ ਦੇਸ਼ਾਂ ਦੇ ਏਅਰਬੇਸ ਹਨ।

ਖੁਸ਼ਖਬਰੀ! ਕੈਪਟਨ ਕੋਲ ਪਹੁੰਚੀ 50,000 ਸਮਾਰਟਫੋਨ ਦੀ ਖੇਪ, ਜਾਣੋ ਕਿਸ-ਕਿਸ ਨੂੰ ਮਿਲਣਗੇ ਫੋਨ

ਇਸ ਘਟਨਾ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਭਾਰਤੀ ਜਹਾਜ਼ ਨੂੰ ਵੀ ਉਡਾਣ ਦੌਰਾਨ ਅਲਰਟ ‘ਤੇ ਰਹਿਣ ਲਈ ਕਿਹਾ ਗਿਆ ਹੈ। ਹਾਲਾਂਕਿ ਇਸ ਘਟਨਾ ਕਾਰਨ ਰਾਫੇਲ ਜਹਾਜ਼ਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਕਿਹਾ ਜਾ ਰਿਹਾ ਹੈ ਕਿ ਇਰਾਨੀ ਫੌਜ ਅਭਿਆਸ ਕਰ ਰਹੀ ਸੀ। ਇਸ ਦੌਰਾਨ ਇਹ ਮਿਜ਼ਾਈਲਾਂ ਅਲ ਦਫਾ ਏਅਰਬੇਸ ਕੋਲ ਡਿੱਗੀਆਂ। ਭਾਰਤੀ ਰਾਫੇਲ ਪੂਰੀ ਤਰ੍ਹਾਂ ਸੁਰੱਖਿਅਤ ਹੈ, ਉਹ ਜਲਦੀ ਹੀ ਅੰਬਾਲਾ ਏਅਰਬੇਸ 'ਤੇ ਪਹੁੰਚਣਗੇ।

ਅੱਜ ਅੰਬਾਲਾ ਪਹੁੰਚ ਰਹੇ ਰਾਫੇਲ ਲੜਾਕੂ ਜਹਾਜ਼, ਧਾਰਾ 144 ਲਾਗੂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ