ਖੁਸ਼ਖਬਰੀ! ਕੈਪਟਨ ਕੋਲ ਪਹੁੰਚੀ 50,000 ਸਮਾਰਟਫੋਨ ਦੀ ਖੇਪ, ਜਾਣੋ ਕਿਸ-ਕਿਸ ਨੂੰ ਮਿਲਣਗੇ ਫੋਨ
ਪਵਨਪ੍ਰੀਤ ਕੌਰ | 29 Jul 2020 10:52 AM (IST)
ਕੈਪਟਨ ਨੇ ਕਿਹਾ ਕਿ ਸਰਕਾਰ ਕੋਲ 50 ਹਜ਼ਾਰ ਸਮਾਰਟਫੋਨ ਦੀ ਖੇਪ ਪਹੁੰਚ ਗਈ ਹੈ। ਕੈਪਟਨ ਨੇ ਕਿਹਾ ਕਿ ਇਹ ਫੋਨ ਸਰਕਾਰੀ ਸਕੂਲਾਂ 'ਚ ਪੜ੍ਹਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਵੰਡੇ ਜਾਣਗੇ।
ਪਵਨਪ੍ਰੀਤ ਕੌਰ ਦੀ ਰਿਪੋਰਟ ਚੰਡੀਗੜ੍ਹ: ਪੰਜਾਬ 'ਚ ਮੁੜ ਤੋਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋਣ ਵਾਲੀਆਂ ਹਨ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਜਾਣ ਵਾਲੇ ਸਮਾਰਟਫੋਨ ਅਜੇ ਤੱਕ ਨੌਜਵਾਨਾਂ ਤੱਕ ਨਹੀਂ ਪਹੁੰਚੇ। ਨੌਜਵਾਨਾਂ 'ਚ ਤਾਂ ਸ਼ਾਇਦ ਇਹ ਆਸ ਹੀ ਬੁੱਝ ਗਈ ਹੈ ਕਿ ਉਨ੍ਹਾਂ ਨੂੰ ਸਮਾਰਟਫੋਨ ਮਿਲਣਗੇ ਵੀ ਜਾਂ ਨਹੀਂ। ਹੁਣ ਕੈਪਟਨ ਨੇ ਇਸ ਆਸ ਨੂੰ ਜਗਾਈ ਰੱਖਣ ਲਈ ਫਿਰ ਇੱਕ ਦਾਅਵਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਸਰਕਾਰ ਕੋਲ 50 ਹਜ਼ਾਰ ਸਮਾਰਟਫੋਨ ਦੀ ਖੇਪ ਪਹੁੰਚ ਗਈ ਹੈ। ਕੈਪਟਨ ਨੇ ਕਿਹਾ ਕਿ ਇਹ ਫੋਨ ਸਰਕਾਰੀ ਸਕੂਲਾਂ 'ਚ ਪੜ੍ਹਦੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਵੰਡੇ ਜਾਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਏਗੀ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ। ਇਸ ਨਾਲ ਉਨ੍ਹਾਂ ਨੂੰ ਆਨਲਾਈਨ ਅਧਿਐਨ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੋਏਗੀ। ਹੋਰ 50 ਹਜ਼ਾਰ ਸਮਾਰਟਫੋਨ ਦਾ ਸਟਾਕ ਆਉਣਾ ਅਜੇ ਬਾਕੀ ਹੈ। ਆਖਰ ਗੋਲਡੀ ਪੀਪੀ ਨੇ ਅਲੋਚਕਾਂ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ, ਟ੍ਰੋਲਰਾਂ ਕਰਕੇ ਨਹੀਂ ਬਚਾ ਸਕੇ ਗਰੀਬ ਬਜ਼ੁਰਗ ਦੀ ਜਾਨ ਮੁੱਖ ਮੰਤਰੀ ਨੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਨਿਰਦੇਸ਼ ਦਿੱਤੇ ਕਿ ਉਹ ਇੱਕ ਅਧਿਕਾਰੀ ਨੂੰ ਤਾਇਨਾਤ ਕਰਨ ਤਾਂ ਜੋ ਉਨ੍ਹਾਂ ਨੂੰ ਮਹੱਤਵਪੂਰਨ ਮੁੱਦਿਆਂ ਜਿਵੇਂ ਪੰਜਾਬ ਯੂਥ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਤੇ ਬਰਗਾੜੀ ਕੇਸ ਦੀ ਜਾਂਚ ਬਾਰੇ ਲਗਾਤਾਰ ਜਾਣੂ ਰੱਖਿਆ ਜਾ ਸਕੇ। ਸੀਐਮ ਨੇ ਕਿਹਾ ਕਿ ਬਰਗਾੜੀ ਕੇਸ ਸੀਬੀਆਈ ਵੱਲੋਂ ਮਾਮਲੇ ਦੀ ਜਾਂਚ ਕਰਨ ਤੇ ਫਾਈਲ ਵਾਪਸ ਕਰਨ ਤੋਂ ਇਨਕਾਰ ਕਰਨ ਕਾਰਨ ਦੇਰੀ ਕੀਤੀ ਗਈ ਸੀ।