ਪਵਨਪ੍ਰੀਤ ਕੌਰ 

ਚੰਡੀਗੜ੍ਹ: ਗੋਲਡੀ ਪੀਪੀ ਨਾਂ ਦਾ ਪੁਲਿਸ ਮੁਲਾਜ਼ਮ ਫੇਸਬੁੱਕ 'ਤੇ ਸੋਸ਼ਲ ਵਰਕ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਉਨ੍ਹਾਂ ਵੱਲੋਂ ਕਈ ਅਜਿਹੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾਂਦੀਆਂ ਹਨ, ਜਿਸ 'ਚ ਉਹ ਗਰੀਬਾਂ ਨੂੰ ਘਰ ਦਵਾਉਣ ਜਾਂ ਅਜਿਹੀ ਹੋਰ ਕੋਈ ਮਦਦ ਕਰਦੇ ਦਿਖਾਈ ਦਿੰਦੇ ਹਨ।


ਗੋਲਡੀ ਪੀਪੀ ਨੂੰ ਲੋਕਾਂ ਵੱਲੋਂ ਵੀ ਕਾਫੀ ਸਪੋਰਟ ਮਿਲਦਾ ਹੈ, ਪਰ ਇਸ ਸਭ ਦਰਮਿਆਨ ਬੀਤੇ ਦਿਨੀਂ ਗੋਲਡੀ ਪੀਪੀ ਨੂੰ ਕਾਫੀ ਟ੍ਰੋਲ ਕੀਤਾ ਗਿਆ। ਉਨ੍ਹਾਂ 'ਤੇ ਇਲਜ਼ਾਮ ਲਾਏ ਗਏ ਕਿ ਉਹ ਸਮਾਜ ਸੇਵਾ ਦਾ ਢੋਂਗ ਕਰਦੇ ਹਨ। ਇਸ ਰਾਹੀਂ ਇਕੱਠੇ ਹੋਏ ਪੈਸਿਆਂ 'ਚੋਂ ਕੁਝ ਦੀ ਉਹ ਮਦਦ ਕਰਦੇ ਦਿੰਦੇ ਹਨ ਤੇ ਬਾਕੀ ਪੈਸੇ ਉਹ ਖੁਦ ਰੱਖਦੇ ਹਨ। ਇਹ ਵੀ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਲਗਜ਼ਰੀ ਕਾਰ ਵੀ ਇਨ੍ਹਾਂ ਹੀ ਪੈਸਿਆਂ ਤੋਂ ਖਰੀਦੀ ਹੈ।


ਹੁਣ ਇਸ ਮਾਮਲੇ 'ਚ ਖੁਦ ਗੋਲਡੀ ਪੀਪੀ ਸਾਹਮਣੇ ਆਏ ਹਨ। ਗੋਲਡੀ ਨੇ ਆਪਣੇ ਫੇਸਬੁੱਕ ਪੇਜ 'ਤੇ ਵੀਡੀਓ ਸ਼ੇਅਰ ਕਰਦਿਆਂ ਆਪਣਾ ਪੱਖ ਸਾਹਮਣੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਇਲਜ਼ਾਮਾਂ ਕਾਰਨ ਉਹ ਕਾਫ਼ੀ ਸਟਰੈਸ 'ਚ ਰਹੇ, ਜਿਸ ਕਾਰਨ ਉਹ ਇੱਕ ਗਰੀਬ ਬਜ਼ਰੁਗ ਔਰਤ ਦੀ ਜਾਨ ਨਹੀਂ ਬਚਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਪੜਤਾਲ ਜ਼ਰੂਰ ਕਰਨੀ ਚਾਹੀਦੀ ਹੈ। ਹੋਰ ਕੀ ਕੁਝ ਕਿਹਾ ਗੋਲਡੀ ਨੇ ਤੁਸੀਂ ਵੀ ਸੁਣੋ।