ਖਿਡਾਰੀਆਂ ਲਈ ਸੌਖਾ ਨਹੀਂ ਇਸ ਵਾਰ ਦਾ ਆਈਪੀਐਲ, ਦੋ ਹਫ਼ਤਿਆਂ 'ਚ 4 ਵਾਰ ਕੋਵਿਡ ਟੈਸਟ
ਏਬੀਪੀ ਸਾਂਝਾ | 30 Jul 2020 12:21 PM (IST)
IPL 2020: ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ 19 ਸਤੰਬਰ ਤੋਂ ਹੋਣ ਜਾ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਨਵੇਂ ਨਿਯਮਾਂ ਨਾਲ ਖੇਡਿਆ ਜਾਵੇਗਾ। ਆਈਪੀਐਲ-13 ਵਿੱਚ ਮੈਦਾਨ ਦੇ ਦਰਸ਼ਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਲੀਗ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਦੇ ਦੋ ਹਫ਼ਤਿਆਂ ਦੇ ਅੰਦਰ ਚਾਰ ਵਾਰ ਕੋਰੋਨਵਾਇਰਸ ਟੈਸਟ ਕੀਤੇ ਜਾਣਗੇ। ਇਸ ਤੋਂ ਇਲਾਵਾ ਜਾਣਕਾਰੀ ਸਾਹਮਣੇ ਆਈ ਹੈ ਕਿ 15 ਤੋਂ ਵੱਧ ਖਿਡਾਰੀਆਂ ਨੂੰ ਡ੍ਰੈਸਿੰਗ ਰੂਮ ਦੇ ਅੰਦਰ ਰਹਿਣ ਨਹੀਂ ਦਿੱਤਾ ਜਾਵੇਗਾ। ਬੀਸੀਸੀਆਈ ਦੋ ਅਗਸਤ ਨੂੰ ਸਾਰੀਆਂ ਫਰੈਂਚਾਇਜ਼ੀਆਂ ਨੂੰ ਆਈਪੀਐਲ 13 ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਬਾਰੇ ਜਾਣਕਾਰੀ ਦੇ ਸਕਦਾ ਹੈ। ਦੱਸ ਦਈਏ ਕਿ ਆਈਪੀਐਲ 13 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਬੀਸੀਸੀਆਈ ਨੇ ਐਤਵਾਰ ਨੂੰ ਆਈਪੀਐਲ ਗਵਰਨਿੰਗ ਕੌਂਸਲ ਦੀ ਮੀਟਿੰਗ ਸੱਦੀ ਹੈ। ਇਸ ਬੈਠਕ ਵਿਚ ਯੂਏਈ ਵਿਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸਾਰੇ ਵੱਡੇ ਫੈਸਲੇ ਲਏ ਜਾ ਸਕਦੇ ਹਨ। ਬੀਸੀਸੀਆਈ ਨੇ ਪਹਿਲਾਂ ਹੀ ਯੂਏਈ ਕ੍ਰਿਕਟ ਬੋਰਡ ਨੂੰ ਆਈਪੀਐਲ ਲਈ ਇੱਕ ਲੇਚਰ ਆਫ਼ ਇੰਟੇਂਟ ਦਿੱਤਾ ਹੈ। ਹਾਲਾਂਕਿ, ਆਈਪੀਐਲ ਦੇ ਸੰਗਠਨ 'ਤੇ ਭਾਰਤ ਸਰਕਾਰ ਦੀ ਮਨਜ਼ੂਰੀ ਅਜੇ ਮਿਲਣੀ ਬਾਕੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904