ਨਵੀਂ ਦਿੱਲੀ: ਵਿਰਾਟ ਕੋਹਲੀ ਆਈਸੀਸੀ ਵਨ ਡੇ ਕ੍ਰਿਕਟ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਚੋਟੀ 'ਤੇ ਹੈ। ਕੋਹਲੀ 871 ਅੰਕਾਂ ਨਾਲ ਪਹਿਲੇ ਨੰਬਰ 'ਤੇ ਹੈ। ਟੀਮ ਇੰਡੀਆ ਦੇ ਓਪਨਿੰਗ ਬੱਲੇਬਾਜ਼ ਰੋਹਿਤ ਸ਼ਰਮਾ ਆਈਸੀਸੀ ਵੱਲੋਂ ਲਏ ਗਏ ਟੇਬਲ ਵਿਚ 855 ਅੰਕ ਲੈ ਕੇ ਦੂਜੇ ਨੰਬਰ ‘ਤੇ ਹੈ। ਬਾਬਰ ਆਜ਼ਮ 829 ਅੰਕਾਂ ਨਾਲ ਤੀਜੇ ਨੰਬਰ 'ਤੇ ਬਣੇ ਹਨ। ਚੌਥੇ ਨੰਬਰ 'ਤੇ ਨਿਊਜ਼ੀਲੈਂਡ ਦਾ ਰਾਸ ਟੇਲਰ ਹੈ।




ਨਿਊਜ਼ੀਲੈਂਡ ਦਾ ਭਰੋਸੇਮੰਦ ਤੇਜ਼ ਗੇਂਦਬਾਜ਼ ਟਰੈਂਟ ਬੋਲਟ ਗੇਂਦਬਾਜ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਦਾ ਨਾਮ ਦੂਜੇ ਨੰਬਰ 'ਤੇ ਹੈ। ਅਫਗਾਨਿਸਤਾਨ ਦੇ ਖਿਡਾਰੀ ਮੁਜੀਬ ਉਰ ਰਹਿਮਾਨ ਅਤੇ ਆਸਟਰੇਲੀਆ ਦੇ ਸਟਾਰ ਤੇਜ਼ ਗੇਂਦਬਾਜ਼ ਪੈਟ ਕਮਿੰਸ ਤੀਜੇ ਅਤੇ ਚੌਥੇ ਸਥਾਨ 'ਤੇ ਹਨ।




ਆਈਸੀਸੀ ਵਨ ਡੇ ਕ੍ਰਿਕਟ ਰੈਂਕਿੰਗ ਵਿੱਚ ਆਲ ਰਾਊਡਰਾਂ ਦੀ ਸੂਚੀ ਵਿੱਚ ਕਿਸੇ ਵੀ ਭਾਰਤੀ ਖਿਡਾਰੀ ਦਾ ਨਾਮ ਚੋਟੀ ਦੇ 5 ਵਿੱਚ ਸ਼ਾਮਲ ਨਹੀਂ ਹੈ। ਇਸ ਸੂਚੀ ਵਿਚ ਅਫਗਾਨਿਸਤਾਨ ਦੇ ਮੁਹੰਮਦ ਨਬੀ ਪਹਿਲੇ ਸਥਾਨ 'ਤੇ ਬਣੇ ਹੋਏ ਹਨ। ਇੰਗਲੈਂਡ ਦਾ ਸਟਾਰ ਆਲਰਾਉਂਡਰ ਬੇਨ ਸਟੋਕਸ ਦੂਜੇ ਨੰਬਰ 'ਤੇ ਹੈ।