Parineeti-Raghav wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਸੱਤ ਜਨਮਾਂ ਤੱਕ ਇੱਕ ਦੂਜੇ ਦੇ ਹੋ ਗਏ ਹਨ। ਉਦੈਪੁਰ ਦੇ ਲੀਲਾ ਪੈਲੇਸ 'ਚ ਹੋਏ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ। ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।   


ਇਹ ਵੀ ਪੜ੍ਹੋ; ਪਤਨੀ ਹਰਮਨ ਕੌਰ ਨਾਲ ਲੰਚ ਡੇਟ 'ਤੇ ਨਿਕਲੇ ਹਰਭਜਨ ਮਾਨ, ਜੋੜੇ ਦੀ ਸਾਦਗੀ ਨੇ ਜਿੱਤਿਆ ਦਿਲ, ਦੇਖੋ ਇਹ ਵੀਡੀਓ


ਵਿਆਹ ਤੋਂ ਬਾਅਦ ਮਿਸਟਰ ਅਤੇ ਮਿਸਿਜ਼ ਚੱਢਾ ਦੀ ਪਹਿਲੀ ਤਸਵੀਰ ਆਈ ਸਾਹਮਣੇ
ਇਸ ਤਸਵੀਰ 'ਚ ਮਿਸਟਰ ਅਤੇ ਮਿਸਿਜ਼ ਚੱਢਾ ਬੇਹੱਦ ਖੂਬਸੂਰਤ ਲੱਗ ਰਹੇ ਹਨ। ਪਰਿਣੀਤੀ ਸਿੰਦੂਰ, ਹੱਥਾਂ ਵਿੱਚ ਚੂੜੀਆਂ ਅਤੇ ਗੁਲਾਬੀ ਸਾੜ੍ਹੀ ਵਿੱਚ ਇੱਕ ਨਵੀਂ ਦੁਲਹਨ ਦੇ ਰੂਪ ;ਚ ਬਹੁਤ ਵਧੀਆ ਲੱਗ ਰਹੀ ਹੈ, ਜਦੋਂ ਕਿ ਰਾਘਵ ਚੱਢਾ ਵੀ ਕਾਲੇ ਸੂਟ ਵਿੱਚ ਕਾਫੀ ਹੈਂਡਸਮ ਨਜ਼ਰ ਆ ਰਿਹਾ ਹੈ।









ਇਹ ਤਸਵੀਰ 24 ਸਤੰਬਰ ਦੀ ਸ਼ਾਮ ਨੂੰ ਹੋਏ ਰਿਸੈਪਸ਼ਨ ਦੀ ਹੈ, ਜਿਸ ਨੂੰ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਫੈਨ ਪੇਜ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਕੈਪਸ਼ਨ 'ਚ ਲਿਖਿਆ ਹੈ ਕਿ ਇਹ ਤਸਵੀਰ ਰਿਸੈਪਸ਼ਨ ਦੀ ਹੈ। ਵਿਆਹ ਤੋਂ ਬਾਅਦ ਇਸ ਜੋੜੇ ਦੀ ਪਹਿਲੀ ਝਲਕ ਮਿਲਦੇ ਹੀ ਇਹ ਤਸਵੀਰ ਵਾਇਰਲ ਹੋ ਗਈ।


ਦੱਸ ਦਈਏ ਕਿ ਵਿਆਹ ਐਤਵਾਰ ਨੂੰ ਉਦੈਪੁਰ ਦੇ ਲੀਲਾ ਪੈਲੇਸ ਵਿੱਚ ਹੋਇਆ ਸੀ। ਵਿਆਹ ਦੀਆਂ ਰਸਮਾਂ 22 ਸਤੰਬਰ ਨੂੰ ਮਹਿੰਦੀ ਦੀ ਰਸਮ ਨਾਲ ਸ਼ੁਰੂ ਹੋਈਆਂ। 23 ਸਤੰਬਰ ਨੂੰ ਹਲਦੀ ਅਤੇ ਸੂਫੀ ਨਾਈਟ ਵਿੱਚ ਖੂਬ ਮਸਤੀ ਹੋਈ।


ਸੰਗੀਤ ਸਮਾਰੋਹ 'ਚ ਗਾਇਕ ਨਵਰਾਜ ਹੰਸ ਪਹੁੰਚੇ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਪਹਿਲੀ ਝਲਕ ਵੀ ਦਿਖਾਈ। ਹਾਲਾਂਕਿ, ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਨ ਤੋਂ ਕੁਝ ਦੇਰ ਬਾਅਦ ਹੀ ਉਸ ਨੇ ਇਸ ਨੂੰ ਡਿਲੀਟ ਕਰ ਦਿੱਤਾ। ਇਸ ਦੌਰਾਨ ਇਹ ਤਸਵੀਰ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਗਈ।




ਜਿਸ 'ਚ ਪਰਿਣੀਤੀ ਦੇ ਰਿਸ਼ਤੇਦਾਰਾਂ ਸਮੇਤ ਬਾਲੀਵੁੱਡ ਦੇ ਕੁਝ ਕਰੀਬੀ ਲੋਕਾਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਕਰੀਬੀ ਦੋਸਤ ਵੀ ਇਸ ਵਿਆਹ ਦੇ ਗਵਾਹ ਬਣੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਅਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਵੱਡੇ ਨੇਤਾ ਇਸ ਜੋੜੀ ਨੂੰ ਵਧਾਈ ਦੇਣ ਪਹੁੰਚੇ।




ਵਿਆਹ ਦੀ ਪਹਿਲੀ ਤਸਵੀਰ ਦਾ ਅਜੇ ਇੰਤਜ਼ਾਰ ਹੈ ਪਰ ਇਸ 'ਚ ਸ਼ਾਮਲ ਹੋਣ ਲਈ ਆਏ ਮਹਿਮਾਨਾਂ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਪਰਿਣੀਤੀ ਚੋਪੜਾ ਦੀ ਦੋਸਤ ਸਾਨੀਆ ਮਿਰਜ਼ਾ ਆਪਣੀ ਭੈਣ ਨਾਲ ਇਵੈਂਟ 'ਚ ਸ਼ਾਮਲ ਹੋਈ। ਉਸ ਨੇ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਖਬਰਾਂ ਹਨ ਕਿ ਇਹ ਜੋੜਾ 25 ਸਤੰਬਰ ਨੂੰ ਦਿੱਲੀ ਵਾਪਸ ਆ ਜਾਵੇਗਾ।






ਜਾਣਕਾਰੀ ਲਈ ਦੱਸ ਦਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ ਸੀ। ਇਸ ਮੰਗਣੀ 'ਚ ਦੋਵਾਂ ਦੇ ਕਰੀਬੀ ਲੋਕ ਮੌਜੂਦ ਸਨ। ਪਰੀ ਦੀ ਭੈਣ ਪ੍ਰਿਯੰਕਾ ਚੋਪੜਾ ਵੀ ਮੰਗਣੀ ਵਿੱਚ ਸ਼ਾਮਲ ਹੋਈ ਸੀ ਪਰ ਵਿਆਹ ਵਿੱਚ ਸ਼ਾਮਲ ਨਹੀਂ ਹੋਈ। ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਜੋੜੇ ਨੂੰ ਵਿਆਹ ਦੀ ਵਧਾਈ ਦਿੱਤੀ ਹੈ। 


ਇਹ ਵੀ ਪੜ੍ਹੋ; ਗਾਇਕ ਕਾਕਾ ਦੀ ਪਹਿਲੀ ਫਿਲਮ 'ਵ੍ਹਾਈਟ ਪੰਜਾਬ' ਦਾ ਟਰੇਲਰ ਹੋਇਆ ਰਿਲੀਜ਼, ਸਿੱਧੂ ਮੂਸੇਵਾਲਾ ਦਾ ਵੀ ਹੈ ਫਿਲਮ 'ਚ ਜ਼ਿਕਰ!