Harbhajan Mann With Wife Harman Kaur Mann: ਹਰਭਜਨ ਮਾਨ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਮਾਨ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਸ਼ਾਨਦਾਰ ਐਲਬਮਾਂ ਤੇ ਗਾਣੇ ਦਿੱਤੇ ਹਨ। ਉਹ 30 ਸਾਲਾਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੀ ਸਾਫ ਸੁਥਰੀ ਤੇ ਵਿਰਸੇ ਨਾਲ ਜੁੜੀ ਗਾਇਕੀ ਦੇ ਲਈ ਵੀ ਜਾਣਿਆ ਜਾਂਦਾ ਹੈ। ਮਾਨ ਦੀ ਇਹ ਸਿਫਤ ਹੈ ਕਿ ਉਹ ਆਪਣੇ ਗੀਤਾਂ 'ਚ ਹੀ ਪੰਜਾਬੀ ਵਿਰਸੇ ਨੂੰ ਪ੍ਰਮੋਟ ਨਹੀਂ ਕਰਦੇ, ਸਗੋਂ ਉਹ ਤੇ ਉਨ੍ਹਾਂ ਦਾ ਪਰਿਵਾਰ ਕੈਨੇਡਾ 'ਚ ਰਹਿ ਕੇ ਵੀ ਆਪਣੀਆਂ ਜੜਾਂ ਨਾਲ ਜੁੜਿਆ ਹੋਇਆ ਹੈ। 


ਇਹ ਵੀ ਪੜ੍ਹੋ: ਗਾਇਕ ਕਾਕਾ ਦੀ ਪਹਿਲੀ ਫਿਲਮ 'ਵ੍ਹਾਈਟ ਪੰਜਾਬ' ਦਾ ਟਰੇਲਰ ਹੋਇਆ ਰਿਲੀਜ਼, ਸਿੱਧੂ ਮੂਸੇਵਾਲਾ ਦਾ ਵੀ ਹੈ ਫਿਲਮ 'ਚ ਜ਼ਿਕਰ!


ਇਸ ਦਾ ਪਤਾ ਹਰਭਜਨ ਮਾਨ ਦੀ ਤਾਜ਼ਾ ਵੀਡੀਓ ਦੇਖ ਕੇ ਲੱਗਦਾ ਹੈ। ਵੀਡੀਓ 'ਚ ਹਰਭਜਨ ਮਾਨ ਆਪਣੀ ਪਤਨੀ ਹਰਮਨ ਕੌਰ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹਰਮਨ ਮਾਨ ਨੇ ਸ਼ੇਅਰ ਕੀਤਾ ਹੈ। ਵੀਡੀਓ 'ਚ ਹਰਭਜਨ ਮਾਨ ਆਪਣੀ ਪਤਨੀ ਨਾਲ ਲੰਚ ਡੇਟ 'ਤੇ ਨਿਕਲੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਸੇ ਵੱਡੇ ਹੋਟਲ ਜਾਂ ਰੈਸਟੋਰੈਂਟ ਨੂੰ ਨਹੀਂ, ਬਲਕਿ ਸੜਕ 'ਤੇ ਇੱਕ ਛੋਟੇ ਜਿਹੇ ਢਾਬੇ ਨੂੰ ਚੁਣਿਆ। ਦੋਵਾਂ ਨੇ ਬਾਹਰ ਕੁਰਸੀ 'ਤੇ ਬੈਠ ਕੇ ਪਰੌਠਿਆ ਤੇ ਚਾਹ ਦਾ ਅਨੰਦ ਮਾਣਿਆ। ਜੋੜੇ ਦੇ ਇਸ ਸਾਦਗੀ ਭਰੇ ਅੰਦਾਜ਼ ਨੇ ਸਭ ਦਾ ਦਿਲ ਜਿੱਤ ਲਿਆ ਹੈ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਨੇ ਪਿਛਲੇ ਸਾਲ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸ ਖੁਸ਼ੀ 'ਚ ਉਨ੍ਹਾਂ ਨੇ ਆਪਣੀ ਐਲਬਮ 'ਮਾਇ ਵੇਅ: ਮੈਂ ਤੇ ਮੇਰੇ ਗੀਤ' ਵੀ ਕੱਢੀ ਸੀ। ਜਿਸ ਨੂੰ ਕਾਫੀ ਪਿਆਰ ਮਿਿਲਿਆ ਸੀ। ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਆਪਣੇ ਪਰਿਵਾਰ ਨਾਲ ਕੈਨੇਡਾ 'ਚ ਰਹਿੰਦੇ ਹਨ। 


ਇਹ ਵੀ ਪੜ੍ਹੋ: ਸਰਗੁਣ ਮਹਿਤਾ 'ਤੇ ਆਇਆ ਕਰਨ ਔਜਲਾ ਦਾ ਦਿਲ, ਸਰਗੁਣ ਦੀ ਡਾਂਸ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ