ਕਪਿਲ ਸ਼ਰਮਾ ਦੀ ਬੇਟੀ ਦੀ ਪਹਿਲੀ ਤਸਵੀਰ ਵਾਇਰਲ
ਏਬੀਪੀ ਸਾਂਝਾ | 15 Jan 2020 03:47 PM (IST)
ਟੀਵੀ ਦੇ ਫੇਮਸ ਕਾਮੇਡੀਅਨ ਕਪਿਲ ਸ਼ਰਮਾ ਮਹੀਨੇ ਪਹਿਲਾਂ ਹੀ ਬੇਟੀ ਦੇ ਪਾਪਾ ਬਣੇ ਹਨ। 10 ਦਸੰਬਰ ਨੂੰ ਕਪਿਲ ਦੀ ਪਤਨੀ ਗਿੰਨੀ ਨੇ ਇੱਕ ਪਿਆਰੀ ਜਿਹੀ ਪਰੀ ਨੂੰ ਜਨਮ ਦਿੱਤਾ। ਹੁਣ ਮਹੀਨੇ ਬਾਅਦ ਕਪਿਲ ਦੀ ਨਿੱਕੀ ਪਰੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।
ਮੁੰਬਈ: ਟੀਵੀ ਦੇ ਫੇਮਸ ਕਾਮੇਡੀਅਨ ਕਪਿਲ ਸ਼ਰਮਾ ਮਹੀਨੇ ਪਹਿਲਾਂ ਹੀ ਬੇਟੀ ਦੇ ਪਾਪਾ ਬਣੇ ਹਨ। 10 ਦਸੰਬਰ ਨੂੰ ਕਪਿਲ ਦੀ ਪਤਨੀ ਗਿੰਨੀ ਨੇ ਇੱਕ ਪਿਆਰੀ ਜਿਹੀ ਪਰੀ ਨੂੰ ਜਨਮ ਦਿੱਤਾ। ਹੁਣ ਮਹੀਨੇ ਬਾਅਦ ਕਪਿਲ ਦੀ ਨਿੱਕੀ ਪਰੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਕਪਿਲ ਸ਼ਰਮਾ ਦੇ ਫੈਨ ਕਲੱਬ ਨੇ ਧੀ ਨੂੰ ਗੋਦ 'ਚ ਚੁੱਕੇ ਤੇ ਹੱਸਦੇ ਕਪਿਲ ਦੇ ਸਭ ਤੋਂ ਪਹਿਲੀ ਤਸਵੀਰ ਨੂੰ ਸ਼ੇਅਰ ਕੀਤਾ ਹੈ। ਜਨਮ ਤੋਂ ਬਾਅਦ ਤੋਂ ਹੀ ਸਭ ਨੂੰ ਕਪਿਲ ਦੀ ਕਿਊਟ ਬੇਟੀ ਦੀ ਪਹਿਲੀ ਝਲਕ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਅਜਿਹੇ 'ਚ ਹੁਣ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਨੂੰ ਵੇਖ ਸਭ ਬੱਚੀ ਨੂੰ ਚੰਗੀ ਸਿਹਤ ਦੀਆਂ ਦੁਆਵਾਂ ਦੇ ਰਹੇ ਹਨ। ਕਪਿਲ ਦਾ ਅੰਦਾਜ਼ ਵੀ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਤਸਵੀਰਾਂ 'ਚ ਤੁਸੀ ਵੇਖ ਸਕਦੇ ਹੋ ਕਿ ਕਪਿਲ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਜਦਕਿ ਦੂਜੀ ਤਸਵੀਰ 'ਚ ਉਸ ਦੀ ਧੀ ਤੇ ਉਹ ਇੱਕ ਦੂਜੇ ਨੂੰ ਇੱਕ ਟੱਕ ਵੇਖ ਰਹੇ ਹਨ।