ਚੰਡੀਗੜ੍ਹ: ਕਿਸੇ ਬਲਾਕਬਸਟਰ ਫ਼ਿਲਮ ਦਾ ਸੀਕੁਅਲ ਬਣਾਉਣਾ ਹਿੱਟ ਫ਼ਿਲਮ ਬਣਾਉਣ ਦਾ ਅਜਮਾਇਆ ਹੋਇਆ ਫਾਰਮੂਲਾ ਹੈ। ਅੱਜਕੱਲ੍ਹ ਦੇ ਟ੍ਰੈਂਡ ਨੂੰ ਦੇਖੀਏ ਤਾਂ ਸੀਕੁਅਲ ਫ਼ਿਲਮਾਂ ਪਿਛਲੀ ਕਹਾਣੀ ਤੋਂ ਕੁਝ ਅਲੱਗ ਕੰਸੈਪਟ ਨੂੰ ਲੈ ਕੇ ਬਣਾਈਆਂ ਜਾ ਰਹੀਆਂ ਹਨ। ਇਸ ਰੀਤ ਨੂੰ ਤੋੜਦੇ ਹੋਏ ਤਰਸੇਮ ਜੱਸੜ ਤੇ ਸਿੰਮੀ ਚਹਿਲ ਦੀ 2018 ਦੀ ਹਿੱਟ ਫ਼ਿਲਮ 'ਰੱਬ ਦਾ ਰੇਡੀਓ' ਦਾ ਦੂਜਾ ਭਾਗ ਤਿਆਰ ਹੈ।

ਫ਼ਿਲਮ ਦਾ ਟੀਜ਼ਰ ਹਾਲ ਹੀ ‘ਚ ਵੇਹਲੀ ਜਨਤਾ ਰਿਕਾਰਡਜ਼ ਦੇ ਆਫੀਸ਼ੀਅਲ ਯੂ-ਟਿਊਬ ਚੈਨਲ 'ਤੇ ਰਿਲੀਜ਼ ਹੋਇਆ। ਫ਼ਿਲਮ ਦੀ ਕਹਾਣੀ ਉੱਥੋਂ ਹੀ ਸ਼ੁਰੂ ਹੋਵੇਗੀ ਜਿੱਥੋਂ 'ਰੱਬ ਦਾ ਰੇਡੀਓ' ਵਿੱਚੋਂ ਖ਼ਤਮ ਹੋਈ ਸੀ।



'ਰੱਬ ਦਾ ਰੇਡੀਓ 2' ‘ਚ ਬੀਐਨ ਸ਼ਰਮਾ, ਅਵਤਾਰ ਗਿੱਲ, ਨਿਰਮਲ ਰਿਸ਼ੀ, ਜਗਜੀਤ ਸੰਧੂ, ਹਾਰਬੀ ਸੰਘਾ, ਗੁਰਪ੍ਰੀਤ ਭੰਗੂ ਵੀ ਨਜ਼ਰ ਆਉਣਗੇ। ਇਹ ਫ਼ਿਲਮ ਵੇਹਲੀ ਜਨਤਾ ਫ਼ਿਲਮਜ਼ ਤੇ ਓਮ ਜੀ ਗਰੁੱਪ ਨੇ ਮਿਲ ਕੇ ਪ੍ਰਡਿਊਸ ਕੀਤੀ ਹੈ।

'ਰੱਬ ਦਾ ਰੇਡੀਓ 2' ਦਾ ਡਾਇਰੈਕਸ਼ਨ ਸ਼ਰਨ ਆਰਟ ਨੇ ਕੀਤਾ ਹੈ। ਜੱਸ ਗਰੇਵਾਲ ਨੇ ਫਿਲਮ ਦੀ ਕਹਾਣੀ ਲਿਖੀ ਹੈ। ਫ਼ਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਸ ਲੇਬਲ ਤਹਿਤ ਰਿਲੀਜ਼ ਹੋਵੇਗਾ। 'ਰੱਬ ਦਾ ਰੇਡੀਓ 2 ' 29 ਮਾਰਚ 2019 ਨੂੰ ਰਿਲੀਜ਼ ਹੋਵੇਗੀ।