ਕੈਂਸਲ ਨਾ ਕਰ ਇੰਝ ਕਿਸੇ ਹੋਰ ਦੇ ਨਾਂ ਟਰਾਂਸਫਰ ਕਰੋ ਆਪਣੀ ਰੇਲਵੇ ਟਿਕਟ
ਏਬੀਪੀ ਸਾਂਝਾ | 11 Feb 2019 11:58 AM (IST)
ਨਵੀਂ ਦਿੱਲੀ: ਇਹ ਖ਼ਬਰ ਤੁਹਾਡੇ ਲਈ ਕਾਫੀ ਅਹਿਮ ਹੋ ਸਕਦੀ ਹੈ। IRCTC ਦੀ ਵੈੱਬਸਾਈਟ ਤੋਂ ਟਿਕਟ ਬੁੱਕ ਕਰਦੇ ਸਮੇਂ ਕੀ ਤੁਸੀਂ ਆਪਣੀ ਟਿਕਟ ਨੂੰ ਟਰਾਂਸਫਰ ਕਰਨ ਬਾਰੇ ਸੋਚਿਆ ਹੈ? ਜੇਕਰ ਨਹੀਂ ਤਾਂ ਕੋਈ ਨਹੀਂ ਹੁਣ ਸੋਚ ਲਓ ਕਿਉਂਕਿ IRCTC ਜਲਦੀ ਹੀ ਯਾਤਰੀਆਂ ਨੂੰ ਇਸ ਦੀ ਸੁਵਿਧਾ ਦੇਣ ਵਾਲੀ ਹੈ। ਇਸ ਸੁਵਿਧਾ ਰਾਹੀਂ ਯੂਜ਼ਰਸ ਆਪਣੇ ਟਿਕਟ ‘ਚ ਬਦਲਾਅ ਕਰਵਾ ਸਕਦੇ ਹਨ। ਅਜਿਹਾ IRCTC ਵੱਲੋਂ ਆਫੀਸ਼ੀਅਲ ਤੌਰ ‘ਤੇ ਕਿਹਾ ਗਿਆ ਹੈ। ਹੁਣ ਤੁਸੀਂ ਇਸ ਬਦਲਾਅ ਦੀ ਪ੍ਰਕਿਰੀਆ ਬਾਰੇ ਜਾਣ ਲਓ। ਯਾਤਰੀ ਦਾ ਨਾਂ ਬਦਲੋ। ਹੁਣ ਇਸ ਦਾ ਪ੍ਰਿੰਟਆਊਟ ਲੈ ਲਓ। ਔਰੀਜਨਲ ਆਈਡੀ ਦੀ ਇੱਕ ਫੋਟੋ ਕਾਪੀ ਵੀ ਨਾਲ ਲਾਓ। ਇਸ ਤੋਂ ਬਾਅਦ ਕਾਊਂਟਰ ਦਫਤਰ ਦੇ ਨਾਲ ਜਾ ਕੇ ਪੈਸੇਂਜਰ ਦਾ ਨਾਂ ਬਦਲ ਸਕਦੇ ਹੋ। ਨੋਟ:- ਇਸ ਸੁਵਿਧਾ ਦਾ ਫਾਇਦਾ ਚੁੱਕਣ ਲਈ ਯੂਜ਼ਰਸ ਨੂੰ ਸਿਰਫ 24 ਘੰਟਿਆਂ ਦਾ ਸਮਾਂ ਮਿਲੇਗਾ। ਇਸ ਸੁਵਿਧਾ ‘ਚ ਯੂਜ਼ਰਸ ਆਪਣੇ ਮਾਂ-ਪਿਓ, ਭੈਣ-ਭਰਾ, ਪਤਨੀ-ਪਤੀ, ਬੇਟਾ-ਬੇਟੀ ਦੇ ਨਾਂ ‘ਤੇ ਹੀ ਟਿਕਟ ਨੂੰ ਟਰਾਂਸਫਰ ਕਰਵਾ ਸਕਦੇ ਹਨ।