ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕੀਤਾ ਹੈ, ਜਿਸ ਤੋਂ ਚੀਨ ਸ਼ਾਂਤ ਨਹੀਂ ਹੈ। ਚੀਨੀ ਮੀਡੀਆ ਨੇ ਮੋਦੀ ਖ਼ਿਲਾਫ਼ ਪ੍ਰਚਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਚੀਨੀ ਅਖ਼ਬਾਰ ਗਲੋਬਲ ਟਾਈਮਜ਼ ਮੁਤਾਬਕ ਪੀਐਮ ਮੋਦੀ ਵਾਰ-ਵਾਰ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰ ਕੇ ਬੀਜਿੰਗ ਨੂੰ ਉਕਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਖ਼ਬਾਰ ਨੇ ਇਹ ਵੀ ਲਿਖਿਆ ਹੈ ਕਿ ਸਾਲ 2019 ਦੀਆਂ ਚੋਣਾਂ ਵਿੱਚ ਮੋਦੀ ਦਾ ਜਿੱਤਣਾ ਮੁਸ਼ਕਿਲ ਹੈ। ਇਹ ਵੀ ਲਿਖਿਆ ਗਿਆ ਹੈ, "ਮੋਦੀ ਨੇ ਸਾਲ 2015, 2018 ਤੇ 2019 ਵਿੱਚ ਤਥਾਕਥਿਤ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕੀਤਾ। ਇਹ ਤਿੰਨੇ ਦੌਰੇ ਉਦੋਂ ਹੋਏ ਜਦ ਚੀਨ ਵਿੱਚ ਬਸੰਤ ਤਿਓਹਾਰ ਦੀਆਂ ਛੁੱਟੀਆਂ ਸਨ। ਕਿਓਂ? ਕੀ ਜਾਣ ਬੁੱਝ ਕੇ ਬੀਜਿੰਗ ਨੂੰ ਉਕਸਾਉਣ ਦੀ ਸਾਜ਼ਿਸ਼ ਰਚੀ ਗਈ ਹੈ ਜਾਂ ਭਾਰਤ ਸਰਕਾਰ ਤਿਓਹਾਰ ਦੀ ਵਰਤੋਂ ਕਰ ਰਹੀ ਹੈ। ਕੀ ਭਾਰਤ ਵਾਕਿਆ ਇਹ ਸੋਚਦਾ ਹੈ ਕਿ ਉਹ ਚੀਨ ਦੇ ਹਿਤਾਂ ਦਾ ਪੋਲੇ ਜਿਹੇ ਉਲੰਘਨਾ ਕਰ ਸਕਦਾ ਹੈ ਅਤੇ ਇਸ ਦਾ ਲਾਹਾ ਚੁੱਕ ਸਕਦਾ ਹੈ?"
ਅਖ਼ਬਾਰ ਨੇ 2019 ਦੀਆਂ ਲੋਕ ਸਭਾ ਚੋਣਾਂ ਬਾਰੇ ਟਿੱਪਣੀ ਕਰਦਿਆਂ ਲਿਖਿਆ ਹੈ,"ਭਾਰਤ ਵਿੱਚ ਰਾਸ਼ਟਰਵਾਦ ਵੱਧ ਰਿਹਾ ਹੈ ਅਤੇ ਦੇਸ਼ ਦੇ ਮੌਜੂਦਾ ਹਾਲਾਤ ਮੋਦੀ ਦੇ ਮੁੜ ਤੋਂ ਚੁਣੇ ਜਾਣ ਦੇ ਖ਼ਿਲਾਫ਼ ਹਨ। ਮੋਦੀ ਦੀ ਭਾਰਤੀ ਜਨਤਾ ਪਾਰਟੀ ਨੂੰ ਦੇਖਦੇ ਹੋਏ ਪਿਛਲੇ ਸਾਲ ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਵਿੱਚ ਵੀ ਇਸ ਦੀ ਸਭ ਤੋਂ ਬੁਰੀ ਹਾਰ ਹੋਈ ਸੀ। ਮੋਦੀ ਸਮਝਦੇ ਹਨ ਕਿ ਪਾਰਟੀ ਅਜਿੱਤ ਹੈ। 19 ਜਨਵਰੀ ਨੂੰ 5,00,000 ਲੋਕਾਂ ਨੇ ਕਥਿਤ ਤੌਰ 'ਤੇ ਮੋਦੀ ਤੇ ਉਨ੍ਹਾਂ ਦੀ ਪਾਰਟੀ ਖ਼ਿਲਾਫ਼ ਵਿਸ਼ਾਲ ਯੂਨਾਈਟਿਡ ਇੰਡੀਆ ਰੈਲੀ ਕੱਢੀ ਸੀ। ਅਜਿਹੇ ਦਬਾਅ ਵਿੱਚ, ਇਸ ਇਲਾਕੇ ਦਾ ਦੌਰਾ ਕਰਨ ਦਾ ਮੋਦੀ ਦਾ ਉਦੇਸ਼ ਸਾਫ ਹੈ।"