ਮੁਬੰਈ: ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੁਝ ਦਿਨ ਪਹਿਲਾਂ ਖੁਦਕੁਸ਼ੀ ਕਰ ਪੂਰੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ ਦਿੱਤਾ ਸੀ। ਸੁਸ਼ਾਂਤ ਦੀ ਮੌਤ ਬਾਰੇ ਜਾਂਚ-ਪੜਤਾਲ ਕਰਦੇ ਹੋਏ ਪੁਲਿਸ ਨੂੰ ਉਸ ਦੇ ਘਰ ਤੋਂ ਪੰਜ ਡਾਇਰੀਆਂ ਵੀ ਮਿਲੀਆਂ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਸੁਸ਼ਾਂਤ ਲਿਖਣ ਦਾ ਵੀ ਸ਼ੌਕ ਰੱਖਦਾ ਸੀ।

ਆਪਣੇ ਲਿਖਣ ਤੇ ਪੜ੍ਹਨ ਬਾਰੇ ਸੁਸ਼ਾਂਤ ਪਹਿਲਾਂ ਹੀ ਕਈ ਇੰਟਰਵਿਊਜ਼ 'ਚ ਜ਼ਿਕਰ ਕਰ ਚੁੱਕਾ ਹੈ। ਡਾਇਰੀ ਵਿੱਚ ਸੁਸ਼ਾਂਤ ਨੇ ਇੱਕ ਪ੍ਰੋਜੈਕਟ ਦਾ ਜ਼ਿਕਰ ਕੀਤਾ ਹੈ, ਜਿਸ ਦਾ ਨਾਮ ਡਰੀਮ-150 ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਇਹ ਐਕਟਰ ਆਪਣੇ ਜੀਵਨ ਤੇ ਵੀ ਕਿਤਾਬ ਲਿਖ ਰਿਹਾ ਸੀ। ਇਸ ਬਾਰੇ ਉਹ ਪਹਿਲਾਂ ਵੀ ਕਈ ਵਾਰ ਚਰਚਾ ਕਰ ਚੁੱਕਾ ਸੀ। ਆਪਣੀ ਡਾਇਰੀ 'ਚ ਉਸ ਨੇ 'NASA' ਦੇ ਬਾਰੇ ਵੀ ਲਿਖਿਆ ਹੈ। ਜਦੋਂ ਉਹ ਆਪਣੀ ਆਉਣ ਵਾਲੀ ਫ਼ਿਲਮ 'ਚੰਦਾ ਮਾਮਾ' ਲਈ NASA ਟ੍ਰੇਨਿੰਗ ਲੈਣ ਗਿਆ ਸੀ।

ਸੁਸ਼ਾਂਤ ਨੂੰ ਸਪੇਸ ਤੇ ਵਿਗਿਆਨ ਵਿੱਚ ਕਾਫੀ ਰੁਚੀ ਸੀ। ਉਸ ਦੇ ਘਰ ਖੁਦ ਦਾ ਇੱਕ ਟੈਲੀਸਕੋਪ ਵੀ ਸੀ। ਉਸ ਨੇ ਆਪਣੀ ਡਾਇਰੀ 'ਚ ਇੱਕ ਇੱਛਾ ਦਾ ਜ਼ਿਕਰ ਵੀ ਕੀਤਾ ਹੈ ਜਿੱਥੇ ਉਸ ਨੇ 100 ਬੱਚਿਆਂ ਨੂੰ NASA ਲੈ ਜਾਣ ਬਾਰੇ ਸੋਚਿਆ ਸੀ।

ਇਹ ਵੀ ਪੜ੍ਹੋ:ਸਰਹੱਦ 'ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ