ਨਵੀਂ ਦਿੱਲੀ: ਗਲਵਾਨ ਘਾਟੀ 'ਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤੀ ਫੌਜ ਨੇ ਸਾਰੇ ਮੋਰਚਿਆਂ 'ਤੇ ਤਾਇਨਾਤੀ ਵਧਾ ਦਿੱਤੀ ਹੈ। ਕਈ ਸਰਹੱਦੀ ਪਿੰਡ ਵੀ ਖਾਲੀ ਕਰਵਾਏ ਜਾ ਰਹੇ ਹਨ। ਮੌਜੂਦਾ ਹਾਲਾਤ ਸਥਿਰ ਕਰਨ ਲਈ ਕਮਾਂਡਰ ਪੱਧਰ 'ਤੇ ਹੋਈ ਗੱਲਬਾਤ 'ਚ ਫੌਜ ਨੇ ਫਿਰ ਸਪਸ਼ਟ ਕਰ ਦਿੱਤਾ ਹੈ ਕਿ ਗਲਵਾਨ ਘਾਟੀ 'ਚ ਪਹਿਲਾਂ ਦੀ ਤਰ੍ਹਾਂ ਸਥਿਤੀ ਬਹਾਲ ਕਰਨ ਤੋਂ ਇਲਾਵਾ ਚੀਨ ਕੋਲ ਕੋਈ ਦੂਜਾ ਵਿਕਲਪ ਨਹੀਂ।


ਇਸ ਤੋਂ ਪਹਿਲਾਂ ਸੋਮਵਾਰ ਹੋਈ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਬੇਸ਼ੱਕ ਮੂੰਹ ਨਹੀਂ ਖੋਲ੍ਹ ਰਿਹਾ ਪਰ ਉਸ ਦੇ ਵੀ ਇਸ ਝੜਪ ਦੌਰਾਨ 45 ਜਵਾਨ ਮਾਰੇ ਗਏ ਹਨ। ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਭਾਰਤੀ ਫੌਜ ਨੇ ਚੌਕਸੀ ਵਧਾ ਦਿੱਤੀ ਹੈ। ਇਸ ਥਾਂ ਤੋਂ 2-3 ਕਿਮੀ ਦੂਰ ਫੌਜ ਦੇ ਦਰਜਨਾਂ ਟਰੱਕ ਆਪਣੇ ਸਾਜੋ ਸਾਮਾਨ ਨਾਲ ਖੜ੍ਹੇ ਹਨ। ਉਧਰ ਚੀਨ ਨੇ ਵੀ ਗਲਵਾਨ ਘਾਟੀ ਤੋਂ ਇਕ ਕਿਮੀ ਦੂਰ ਐਲਏਸੀ ਦੇ ਪਾਰ ਆਪਣੇ ਇਲਾਕੇ 'ਚ ਫੌਜੀ ਵਾਹਨਾਂ ਤੇ ਫੌਜ ਨੂੰ ਤਾਇਨਾਤ ਕੀਤਾ ਹੋਇਆ ਹੈ।

ਫਿਲਹਾਲ ਇਹ ਵਿਵਾਦ ਥੰਮਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਚੀਨ ਅਜੇ ਵੀ ਗਲਵਾਨ ਘਾਟੀ 'ਚ ਸੰਘਰਸ਼ ਦੇ ਇਲਾਕੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵੱਲੋਂ ਤਣਾਅ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਭਾਰਤ-ਚੀਨ ਵਿਵਾਦ 'ਤੇ ਮੋਦੀ ਨੇ ਸੱਦੀ ਮੀਟਿੰਗ, ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਵੀ ਹੋਣਗੇ ਸ਼ਾਮਲ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਹੁਣ ਹੋਵੇਗਾ ਬਾਲੀਵੁੱਡ ਦੀ ਅਸਲੀਅਤ ਦਾ ਖ਼ੁਲਾਸਾ

ਨਹੀਂ ਰੁਕਿਆ ਕੋਰੋਨਾ ਵਾਇਰਸ ਦਾ ਕਹਿਰ, ਦੁਨੀਆਂ ਭਰ 'ਚ ਸਥਿਤੀ ਗੰਭੀਰ, 85 ਲੱਖ ਤੋਂ ਟੱਪਿਆ ਅੰਕੜਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ