ਨਵੀਂ ਦਿੱਲੀ: ਚੀਨ ਤੇ ਭਾਰਤ 'ਚ ਹਿੰਸਕ ਝੜਪ ਤੋਂ ਬਾਅਦ ਐਲਏਸੀ 'ਤੇ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਭਾਰਤ-ਚੀਨ ਸਰਹੱਦ ਦੇ ਹਾਲਾਤ 'ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਵਰਚੂਅਲ ਬੈਠਕ ਬੁਲਾਈ ਹੈ। ਇਹ ਬੈਠਕ ਸ਼ੁੱਕਰਵਾਰ ਸ਼ਾਮ ਪੰਜ ਵਜੇ ਹੋਵੇਗੀ। ਇਸ ਵਰਚੂਅਲ ਬੈਠਕ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਧਾਨ ਸ਼ਾਮਲ ਹੋਣਗੇ।


ਬੈਠਕ 'ਚ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ, ਸ਼ਰਦ ਪਵਾਰ, ਉਧਵ ਠਾਕਰੇ, ਮਮਤਾ ਬੈਨਰਜੀ, ਐਮ ਕੇ ਸਟਾਲਿਨ, ਨਿਕਿਸ਼ ਕੁਮਾਰ, ਮਾਇਆਵਤ, ਸੀਤਾਰਾਮ ਯੇਚੁਰੀ, ਡੀ ਰਾਜਾ ਆਦਿ ਸ਼ਾਮਲ ਹੋਣਗੇ। ਮਮਤਾ ਬੈਨਰਜੀ ਨੇ ਬੁੱਧਵਾਰ ਹੀ ਕਿਹਾ ਸੀ ਕਿ ਉਹ ਇਸ ਸਮੇਂ ਦੇਸ਼ ਦੇ ਨਾਲ ਖੜੀ ਹੈ ਤੇ ਸਾਰੇ ਮਿਲ ਕੇ ਇਸ ਸਥਿਤੀ ਨਾਲ ਲੜਾਂਗੇ।


ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗਲਵਾਨ ਘਾਟੀ 'ਚ ਜੋ ਹੋਇਆ ਉਸ ਲਈ ਚੀਨ ਹੀ ਜ਼ਿੰਮੇਵਾਰ ਹੈ। ਭਾਰਤ ਨੇ ਕਿਸੇ ਸਮਝੌਤੇ ਦੀ ਉਲੰਘਣਾ ਨਹੀਂ ਕੀਤੀ ਤੇ ਚੀਨ ਵੱਲੋਂ ਸਮਝੌਤਾ ਤੋੜਿਆ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਕਿਹਾ ਸੀ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਉਕਸਾਉਣ 'ਤੇ ਜਵਾਬ ਦੇਣ 'ਚ ਪੂਰੀ ਤਰ੍ਹਾਂ ਸਮਰੱਥ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ