Solar Eclipse 2020: ਸੂਰਜ ਗ੍ਰਹਿਣ ਦੀ ਪੁਲਾੜ ਘਟਨਾ ਪੂਰੀ ਦੁਨੀਆਂ 'ਚ ਹੁੰਦੀ ਹੈ। ਪਰ ਇਹ ਜ਼ਰੂਰੀ ਨਹੀਂ ਕਿ ਸੂਰਜ ਗ੍ਰਹਿਣ ਪੂਰੀ ਦੁਨੀਆਂ ਦੇ ਸਾਰੇ ਦੇਸ਼ਾਂ 'ਚ ਦਿਖਾਈ ਦੇਵੇ। 21 ਜੂਨ, 2020 ਨੂੰ ਸੂਰਜ ਗ੍ਰਹਿਣ ਲੱਗੇਗਾ। ਅਜਿਹੇ 'ਚ ਜਾਣਦੇ ਹਾਂ ਕਿ ਕਿੱਥੇ-ਕਿੱਥੇ ਦਿਖਾਈ ਦੇਵੇਗਾ ਸੂਰਜ ਗ੍ਰਹਿਣ ਤੇ ਕੀ ਹੋਵੇਗਾ ਇਸ ਦਾ ਸਮਾਂ?
ਭਾਰਤ 'ਚ ਸੂਰਜ ਗ੍ਰਹਿਣ ਲੱਗਣ ਦਾ ਸਮਾਂ: ਭਾਰਤ 'ਚ ਇਸ ਦਾ ਆਰੰਭ ਸਵਾ ਨੌਂ ਵਜੇ ਹੋਵੇਗਾ ਤੇ ਅੰਤ ਬਾਅਦ ਦੁਪਹਿਰ ਤਿੰਨ ਵੱਜ ਕੇ ਚਾਰ ਮਿੰਟ 'ਤੇ ਹੋਵੇਗਾ। ਭਾਰਤ 'ਚ ਸਭ ਤੋਂ ਪਹਿਲਾਂ ਇਹ ਗ੍ਰਹਿਣ ਗੁਜਰਾਤ ਸੂਬੇ ਦੇ ਦੁਆਰਕਾਂ 'ਚ ਦਿਖਾਈ ਦੇਵੇਗਾ। ਗ੍ਰਹਿਣ ਦਾ ਅੰਤ ਨਾਗਾਲੈਂਡ ਸੂਬੇ ਦੀ ਰਾਜਧਾਨੀ ਕੋਹਿਮਾ 'ਚ ਹੋਵੇਗਾ।
ਸੂਰਜ ਗ੍ਰਹਿਣ ਦਾ ਸੂਤਕ: 21 ਜੂਨ, 2020 ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦਾ ਸੂਤਕ ਸ਼ਨੀਵਾਰ ਰਾਤ ਕਰੀਬ ਸਾਢੇ ਨੌਂ ਵਜੇ ਤੋਂ ਸ਼ੁਰੂ ਹੋ ਜਾਵੇਗਾ ਜੋ ਐਤਵਾਰ 21 ਜੂਨ ਨੂੰ ਗ੍ਰਹਿਣ ਦੀ ਸਮਾਪਤੀ ਦੇ ਨਾਲ ਹੀ ਸਮਾਪਤ ਹੋਵੇਗਾ। ਸੂਤਕ ਕਾਲ ਨੂੰ ਦੇਖਦਿਆਂ ਮੰਦਰਾਂ ਦੇ ਕਪਾਟ ਸ਼ਨੀਵਾਰ ਰਾਤ ਸਾਢੇ ਨੌਂ ਵਜੇ ਹੀ ਬੰਦ ਕਰ ਦਿੱਤੇ ਜਾਣਗੇ। ਸੂਤਕ 'ਚ ਕੋਈ ਵੀ ਸ਼ੁੱਭ ਕੰਮ ਕਰਨ ਦੀ ਮਨਾਹੀ ਹੁੰਦੀ ਹੈ।
ਦੁਨੀਆਂ ਦੇ ਇਨ੍ਹਾਂ ਦੇਸ਼ਾਂ 'ਚ ਦਿਖਾਈ ਦੇਵੇਗਾ ਸੂਰਜ ਗ੍ਰਹਿਣ:
ਇਹ ਸੂਰਜ ਗ੍ਰਹਿਣ ਦੁਨੀਆਂ ਦੇ ਕੁਝ ਹੀ ਹਿੱਸਿਆਂ 'ਚ ਦਿਖਾਈ ਦੇਵੇਗਾ। ਇਨ੍ਹਾਂ ਦੇਸ਼ਾਂ 'ਚ ਭਾਰਤ ਦੇ ਨਾਲ ਨੇਪਾਲ, ਪਾਕਿਸਤਾਨ, ਸਾਊਦੀ ਅਰਬ, ਯੂਨਾਇਟਡ ਅਰਬ ਅਮੀਰਾਤ, ਇਥੋਪੀਆ ਤੇ ਕਾਂਗੇ ਸ਼ਾਮਲ ਹਨ।
ਭਾਰਤ 'ਚ ਇਨ੍ਹਾਂ ਥਾਵਾਂ 'ਤੇ ਦਿਖਾਈ ਦੇਵੇਗਾ ਸੂਰਜ ਗ੍ਰਹਿਣ: ਇਹ ਸੂਰਜ ਗ੍ਰਹਿਣ ਪੂਰੇ ਦੇਸ਼ 'ਚ ਇਕ ਸਮਾਨ ਦਿਖਾਈ ਨਹੀਂ ਦੇਵੇਗਾ। ਇਹ ਸੂਰਜ ਗ੍ਰਹਿਣ ਦੇਸ਼ ਦੇ ਕੁਝ ਹਿੱਸਿਆਂ ਜਿਵੇਂ ਹਰਿਆਣਾ ਦੇ ਸਿਰਸਾ, ਕੁਰੂਕਸ਼ੇਤਰ, ਰਾਜਸਥਾਨ ਦੇ ਸੂਰਜਗੜ੍ਹ, ਉੱਤਰਾਖੰਡ ਦੇ ਦੇਹਰਾਦੂਨ ਤੇ ਚਮੋਲੀ 'ਚ ਤਾਂ ਇਸ ਨੂੰ ਪੂਰੀ ਤਰ੍ਹਾਂ ਕੰਗਨ ਜਾਂ ਵਲਯਾਕਾਰ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ।
ਪਰ ਦੇਸ਼ ਦੇ ਬਾਕੀ ਹਿੱਸਿਆਂ 'ਚ ਇਹ ਅੰਸ਼ਕ ਤੌਰ 'ਤੇ ਦਿਖਾਈ ਦੇਵੇਗਾ। ਦਿੱਲੀ 'ਚ ਗ੍ਰਹਿਣ ਸਮੇਂ ਸੂਰਜ ਦਾ 95 ਫੀਸਦ ਕੱਟਿਆ ਹੋਇਆ ਦਿਖਾਈ ਦੇਵੇਗਾ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਇਹ ਗ੍ਰਹਿਣ 87 ਫੀਸਦ ਦਿਖਾਈ ਦੇਵੇਗਾ।
ਇਹ ਵੀ ਪੜ੍ਹੋ: ਭਾਰਤ-ਚੀਨ ਵਿਵਾਦ 'ਤੇ ਮੋਦੀ ਨੇ ਸੱਦੀ ਮੀਟਿੰਗ, ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਵੀ ਹੋਣਗੇ ਸ਼ਾਮਲ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਹੁਣ ਹੋਵੇਗਾ ਬਾਲੀਵੁੱਡ ਦੀ ਅਸਲੀਅਤ ਦਾ ਖ਼ੁਲਾਸਾ
ਨਹੀਂ ਰੁਕਿਆ ਕੋਰੋਨਾ ਵਾਇਰਸ ਦਾ ਕਹਿਰ, ਦੁਨੀਆਂ ਭਰ 'ਚ ਸਥਿਤੀ ਗੰਭੀਰ, 85 ਲੱਖ ਤੋਂ ਟੱਪਿਆ ਅੰਕੜਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਇਸ ਦਿਨ ਲੱਗੇਗਾ ਸੂਰਜ ਗ੍ਰਹਿਣ, ਜਾਣੋ ਕਿੱਥੇ ਤੇ ਕਿਵੇਂ ਦਿਖਾਈ ਦੇਵੇਗਾ?
ਏਬੀਪੀ ਸਾਂਝਾ
Updated at:
19 Jun 2020 08:48 AM (IST)
ਭਾਰਤ 'ਚ ਇਸ ਦਾ ਆਰੰਭ ਸਵਾ ਨੌਂ ਵਜੇ ਹੋਵੇਗਾ ਤੇ ਅੰਤ ਬਾਅਦ ਦੁਪਹਿਰ ਤਿੰਨ ਵੱਜ ਕੇ ਚਾਰ ਮਿੰਟ 'ਤੇ ਹੋਵੇਗਾ। ਭਾਰਤ 'ਚ ਸਭ ਤੋਂ ਪਹਿਲਾਂ ਇਹ ਗ੍ਰਹਿਣ ਗੁਜਰਾਤ ਸੂਬੇ ਦੇ ਦੁਆਰਕਾਂ 'ਚ ਦਿਖਾਈ ਦੇਵੇਗਾ। ਗ੍ਰਹਿਣ ਦਾ ਅੰਤ ਨਾਗਾਲੈਂਡ ਸੂਬੇ ਦੀ ਰਾਜਧਾਨੀ ਕੋਹਿਮਾ 'ਚ ਹੋਵੇਗਾ।
- - - - - - - - - Advertisement - - - - - - - - -