ਮੁੰਬਈ: ਅਪ੍ਰੈਲ ਦਾ ਮਹੀਨਾ ਬਾਲੀਵੁੱਡ ਲਈ ਬਹੁਤ ਖਾਸ ਹੈ। ਇਸ ਮਹੀਨੇ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਨ੍ਹਾਂ 'ਚ ਅਜੇ ਦੇਵਗਨ, ਅਭਿਸ਼ੇਕ ਬੱਚਨ, ਸ਼ਾਹਿਦ ਕਪੂਰ, ਟਾਈਗਰ ਸ਼ਰਾਫ, ਜੌਨ ਅਬ੍ਰਾਹਮ ਵਰਗੇ ਸਿਤਾਰਿਆਂ ਦੀਆਂ ਫਿਲਮਾਂ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਅਪ੍ਰੈਲ 'ਚ ਬਾਕਸ ਆਫਿਸ 'ਤੇ ਸਾਊਥ ਦੇ ਦੋ ਵੱਡੇ ਸੁਪਰਸਟਾਰ ਯਸ਼ ਤੇ ਵਿਜੇ ਵਿਚਾਲੇ ਸਖਤ ਮੁਕਾਬਲਾ ਹੋਵੇਗਾ। ਇਹ ਦੋਵੇਂ ਫਿਲਮਾਂ KGF ਚੈਪਟਰ 2 ਤੇ ਬੀਸਟ ਵੀ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀਆਂ ਹਨ। ਆਓ ਜਾਣਦੇ ਹਾਂ ਅਪ੍ਰੈਲ 'ਚ ਕਿਹੜੀਆਂ ਹੋਰ ਵੱਡੀਆਂ ਫਿਲਮਾਂ ਰਿਲੀਜ਼ ਹੋਣਗੀਆਂ।
ਰਿਲੀਜ਼ ਮਿਤੀ ਫਿਲਮ ਦਾ ਨਾਂ
- 1 ਅਪ੍ਰੈਲ ਰਾਕੇਟਰੀ: ਦ ਨਾਮਬੀ ਇਫੈਕਟ, ਅਟੈਕ, ਕੌਣ ਪ੍ਰਵੀਨ ਤਾਂਬੇ
- 2 ਅਪ੍ਰੈਲ ਐਮਏ ਪਾਸ (ਸਰਕਾਰੀ ਨੌਕਰੀ)
- 5 ਅਪ੍ਰੈਲ ਛੱਤਰੀਵਾਲੀ
- 7 ਅਪ੍ਰੈਲ ਦਸਵੀਂ
- 8 ਅਪ੍ਰੈਲ ਫਤਿਹ
- 10 ਅਪ੍ਰੈਲ ਮਿਸ ਰਾਨੂ ਮਾਰੀਆ
- 13 ਅਪ੍ਰੈਲ ਬੀਸਟ
- 14 ਅਪ੍ਰੈਲ KGF 2, ਜਰਸੀ
- 24 ਅਪ੍ਰੈਲ ਇਤੀ
- 27 ਅਪ੍ਰੈਲ ਤਲਵਾਰ 2
- 29 ਅਪ੍ਰੈਲ ਰਨਵੇ 34, ਹੀਰੋਪੰਤੀ
ਸਾਊਥ ਦੇ ਇਨ੍ਹਾਂ ਦੋ ਸੁਪਰਸਟਾਰਾਂ ਵਿਚਾਲੇ ਹੋਵੇਗੀ ਟੱਕਰ:
ਅਪ੍ਰੈਲ 'ਚ 13 ਤੇ 14 ਨੂੰ ਸਾਊਥ ਦੇ ਦੋ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਇਨ੍ਹਾਂ 'ਚੋਂ ਥਲਾਈਵਾ ਵਿਜੇ ਦੀ ਫਿਲਮ ਬੀਸਟ 13 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਅਗਲੇ ਦਿਨ ਯਾਨੀ 14 ਅਪ੍ਰੈਲ ਨੂੰ ਕੰਨੜ ਅਭਿਨੇਤਾ ਯਸ਼ ਦੀ ਫਿਲਮ KGF ਚੈਪਟਰ 2 ਰਿਲੀਜ਼ ਹੋਵੇਗੀ। ਬਾਕਸ ਆਫਿਸ 'ਤੇ ਦੋਵਾਂ ਸੁਪਰਸਟਾਰਾਂ ਵਿਚਾਲੇ ਸਖਤ ਮੁਕਾਬਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਸ਼ਾਹਿਦ ਕਪੂਰ ਦੀ ਮੋਸਟ ਵੇਟਿਡ ਫਿਲਮ ਜਰਸੀ ਵੀ 14 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਮ੍ਰਿਣਾਲ ਠਾਕੁਰ ਸ਼ਾਹਿਦ ਨਾਲ ਜਰਸੀ ਵਿੱਚ ਕੰਮ ਕਰ ਚੁੱਕੀ ਹੈ।
ਦੱਸ ਦੇਈਏ ਕਿ 1 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫਿਲਮ ਰਾਕੇਟ੍ਰੀ: ਦ ਨਾਂਬੀ ਇਫੈਕਟ ਭਾਰਤੀ ਪੁਲਾੜ ਖੋਜ ਸੰਗਠਨ ਦੇ ਸਾਬਕਾ ਵਿਗਿਆਨੀ ਤੇ ਏਰੋਸਪੇਸ ਇੰਜਨੀਅਰ ਨੰਬੀ ਨਾਰਾਇਣਨ ਦੇ ਜੀਵਨ 'ਤੇ ਆਧਾਰਿਤ ਹੈ। ਨਾਂਬੀ 'ਤੇ ਇਕ ਵਾਰ ਜਾਸੂਸੀ ਦਾ ਦੋਸ਼ ਲੱਗਾ ਸੀ। ਇਸ ਫਿਲਮ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਆਰ ਮਾਧਵਨ ਹਨ ਤੇ ਉਨ੍ਹਾਂ ਨੇ ਇਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਹਿੰਦੀ, ਤਾਮਿਲ ਤੇਲਗੂ, ਮਲਿਆਲਮ ਤੇ ਕੰਨੜ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।
ਰਨਵੇਅ 34 ਤੇ ਹੀਰੋਪੰਤੀ 2 ਵੀ ਮਹੱਤਵਪੂਰਨ:
ਰਨਵੇ 34 ਅਜੇ ਦੇਵਗਨ ਦੁਆਰਾ ਨਿਰਮਿਤ ਇੱਕ ਡਰਾਮਾ ਥ੍ਰਿਲਰ ਫਿਲਮ ਹੈ। ਫਿਲਮ 'ਚ ਦੇਵਗਨ ਤੋਂ ਇਲਾਵਾ ਅਮਿਤਾਭ ਬੱਚਨ, ਰਕੁਲ ਪ੍ਰੀਤ ਸਿੰਘ, ਅੰਗੀਰਾ ਧਰ ਤੇ ਅਕਾਂਕਸ਼ਾ ਸਿੰਘ ਨੇ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ, ਹੀਰੋਪੰਤੀ 2 ਇੱਕ ਰੋਮਾਂਟਿਕ ਐਕਸ਼ਨ ਫਿਲਮ ਹੈ ਤੇ ਇਹ 2014 ਵਿੱਚ ਆਈ ਹੀਰੋਪੰਤੀ ਦੀ ਨਿਰੰਤਰਤਾ ਹੈ। ਫਿਲਮ ਦਾ ਨਿਰਦੇਸ਼ਨ ਅਹਿਮਦ ਖਾਨ ਨੇ ਕੀਤਾ ਹੈ। ਇਸ ਵਿੱਚ ਟਾਈਗਰ ਸ਼ਰਾਫ, ਨਵਾਜ਼ੂਦੀਨ ਸਿੱਦੀਕੀ ਤੇ ਤਾਰਾ ਸੁਤਾਰੀਆ ਹਨ।