Sunny Deol On Dharmendra Kissing Scene: 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਬਾਕਸ ਆਫਿਸ 'ਤੇ ਜ਼ਬਰਦਸਤ ਕਲੈਕਸ਼ਨ ਕਰ ਰਹੀ ਹੈ। ਜਿੱਥੇ ਫਿਲਮ 'ਚ ਆਲੀਆ ਅਤੇ ਰਣਵੀਰ ਦੀ ਅਦਾਕਾਰੀ ਦੀ ਤਾਰੀਫ ਹੋ ਰਹੀ ਹੈ, ਉਥੇ ਹੀ ਦੂਜੇ ਪਾਸੇ 87 ਸਾਲ ਦੀ ਉਮਰ 'ਚ ਸ਼ਬਾਨਾ ਆਜ਼ਮੀ ਨਾਲ ਧਰਮਿੰਦਰ ਦੇ ਕਿਸਿੰਗ ਸੀਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਇਸ ਸੀਨ 'ਤੇ ਕੁਝ ਲੋਕਾਂ ਵੱਲੋਂ ਧਰਮਿੰਦਰ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਤਾਂ ਕੁਝ ਲੋਕ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਸੁਪਰਸਟਾਰ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਦਾ ਰਿਐਕਸ਼ਨ ਸਾਹਮਣੇ ਆਇਆ ਹੈ।  


ਇਹ ਵੀ ਪੜ੍ਹੋ: ਕਿਆਰਾ ਅਡਵਾਨੀ ਪਹੁੰਚੀ ਅਟਾਰੀ ਬਾਰਡਰ, BSF ਵੱਲੋਂ ਬਣੀ ਗੈਸਟ ਆਫ ਆਨਰ, ਅਦਾਕਾਰਾ ਨੇ ਰੀਟਰੀਟ ਸੈਰੇਮਨੀ ਦਾ ਮਾਣਿਆ ਆਨੰਦ


ਧਰਮਿੰਦਰ ਦੇ ਕਿਸਿੰਗ ਸੀਨ 'ਤੇ ਸੰਨੀ ਦਿਓਲ ਨੇ ਕੀ ਕਿਹਾ?
NDTV ਨਾਲ ਗੱਲਬਾਤ 'ਚ ਜਦੋਂ ਸੰਨੀ ਦਿਓਲ ਨੂੰ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਧਰਮਿੰਦਰ ਦੇ ਕਿਸਿੰਗ ਸੀਨ ਬਾਰੇ ਪੁੱਛਿਆ ਗਿਆ ਤਾਂ ਅਭਿਨੇਤਾ ਨੇ ਜਵਾਬ ਦਿੱਤਾ ਕਿ ਮੇਰੇ ਪਿਤਾ ਅਜਿਹੇ ਐਕਟਰ ਹਨ ਜੋ ਕੁਝ ਵੀ ਕਰ ਸਕਦੇ ਹਨ। ਦਿਓਲ ਨੇ ਕਿਹਾ, 'ਮੇਰੇ ਪਿਤਾ ਕੁਝ ਵੀ ਕਰ ਸਕਦੇ ਹਨ ਅਤੇ ਮੈਂ ਕਹਿੰਦਾ ਹਾਂ ਕਿ ਉਹ ਇਕੱਲੇ ਅਭਿਨੇਤਾ ਹਨ ਜੋ ਇਹ ਕਰ ਸਕਦੇ ਹਨ। ਮੈਂ ਫਿਲਮਾਂ ਇੰਨੀਆਂ ਜ਼ਿਆਦਾ ਨਹੀਂ ਦੇਖਦਾ, ਮੈਂ ਆਪਣੀਆਂ ਫਿਲਮਾਂ ਵੀ ਜ਼ਿਆਦਾ ਨਹੀਂ ਦੇਖਦਾ।


'ਮੈਂ ਆਪਣੇ ਪਿਤਾ ਨਾਲ ਕਿਸਿੰਗ ਸੀਨ ਬਾਰੇ ਗੱਲ ਕਿਵੇਂ ਕਰ ਸਕਦਾ ਹਾਂ'
ਸੰਨੀ ਨੇ ਕਿਹਾ ਕਿ ਹੁਣ ਤੱਕ ਉਸ ਨੇ ਕਿਸਿੰਗ ਸੀਨ ਬਾਰੇ ਆਪਣੇ ਪਿਤਾ ਨਾਲ ਗੱਲ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ, 'ਮੈਂ ਇਸ ਬਾਰੇ ਆਪਣੇ ਪਿਤਾ ਨਾਲ ਕਿਵੇਂ ਗੱਲ ਕਰ ਸਕਦਾ ਹਾਂ। ਉਹ ਅਜਿਹੀ ਸ਼ਖਸੀਅਤ ਹੈ ਜੋ ਸਭ ਕੁਝ ਆਪਣੇ ਕੋਲ ਰੱਖ ਸਕਦੇ ਹਨ।


ਧਰਮਿੰਦਰ ਨੇ ਕਿਹਾ- ਇਹ ਮੇਰੇ ਸੱਜੇ ਹੱਥ ਦੀ ਖੇਡ ਹੈ
ਮੁੰਬਈ 'ਚ ਜਦੋਂ ਇਸ ਫਿਲਮ ਨਾਲ ਜੁੜਿਆ ਇਕ ਈਵੈਂਟ ਆਯੋਜਿਤ ਕੀਤਾ ਗਿਆ ਤਾਂ ਰਣਵੀਰ ਸਿੰਘ ਨੇ ਧਰਮਿੰਦਰ ਨੂੰ ਆਪਣੇ ਰੋਮਾਂਟਿਕ ਸੀਨ ਬਾਰੇ ਗੱਲ ਕਰਨ ਲਈ ਕਿਹਾ। ਜਿਸ 'ਤੇ ਧਰਮਿੰਦਰ ਨੇ ਮਜ਼ਾਕ 'ਚ ਜਵਾਬ ਦਿੱਤਾ, ਬਦਕਿਸਮਤੀ ਨਾਲ ਮੈਂ ਫਿਲਮ ਦੇ ਪ੍ਰੀਮੀਅਰ 'ਚ ਸ਼ਾਮਲ ਨਹੀਂ ਹੋ ਸਕਿਆ, ਪਰ ਮੈਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਸਾਰੇ ਸੰਦੇਸ਼ ਮਿਲੇ ਹਨ। ਮੈਂ ਕਿਹਾ, ਯਾਰ, ਇਹ ਮੇਰੇ ਸੱਜੇ ਹੱਥ ਦੀ ਖੇਡ ਹੈ, ਬਾਲੀਵੁੱਡ ਦੇ ਹੀਮੈਨ ਦੀ ਇਹ ਗੱਲ ਸੁਣ ਕੇ ਉਥੇ ਮੌਜੂਦ ਸਾਰੇ ਲੋਕ ਹੱਸਣ ਲੱਗ ਪਏ ਸੀ। ਫਿਰ ਉਨ੍ਹਾਂ ਨੇ ਕਿਹਾ ਕਿ ਖੱਬੇ ਹੱਥ ਤੋਂ ਵੀ ਕਰਾਉਣਾ ਹੈ ਤਾਂ ਉਹ ਵੀ ਕਰਵਾ ਲਓ।'









ਦੂਜੇ ਪਾਸੇ ਜਦੋਂ ਕਰਨ ਜੌਹਰ ਨੂੰ ਇਸ ਸੀਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸ਼ਬਾਨਾ ਜੀ ਇੱਕ ਮਾਸਟਰ ਅਦਾਕਾਰਾ ਹਨ। ਇਸ ਸੀਨ ਬਾਰੇ ਕੋਈ ਬਹਿਸ ਨਹੀਂ ਹੋਈ, ਕਿਸੇ ਨੇ ਕੋਈ ਸਵਾਲ ਨਹੀਂ ਕੀਤਾ। ਧਰਮਜੀ ਨੇ ਕਿਹਾ-"ਹਾਂ, ਠੀਕ ਹੈ.. ਮੈਨੂੰ ਇਹ ਸੀਨ ਕਰਨਾ ਪਵੇਗਾ। ਦੋ ਮਹਾਨ ਦਿੱਗਜ ਸਨ ਜਿਨ੍ਹਾਂ ਨੇ ਪੂਰੇ ਆਤਮ ਵਿਸ਼ਵਾਸ ਨਾਲ ਪ੍ਰਦਰਸ਼ਨ ਕੀਤਾ। ਕੋਈ ਸਵਾਲ ਨਹੀਂ ਪੁੱਛਿਆ ਗਿਆ। ਉਸ ਨੂੰ ਸਕ੍ਰੀਨ 'ਤੇ ਦੇਖਣਾ ਬਹੁਤ ਵਧੀਆ ਅਨੁਭਵ ਸੀ।''


ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਬਗੈਰ ਜਿੰਮ ਕੀਤੇ ਇੰਝ ਘਟਾਇਆ ਵਜ਼ਨ, ਨਵੇਂ ਲੁੱਕ ਨਾਲ ਸਭ ਨੂੰ ਕੀਤਾ ਸੀ ਹੈਰਾਨ, ਜਾਣੋ ਟਿਪਸ