Shehnaaz Gill Fitness Diet: ਸ਼ਹਿਨਾਜ਼ ਗਿੱਲ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪੰਜਾਬੀ ਗਾਣਿਆਂ 'ਚ ਮਾਡਲ ਬਣਦੀ ਹੁੰਦੀ ਸੀ। ਉਦੋਂ ਉਸ ਦੀ ਇੰਨੀਂ ਜ਼ਿਆਦਾ ਪਛਾਣ ਨਹੀਂ ਬਣੀ ਸੀ। ਪਰ ਜਦੋਂ ਸ਼ਹਿਨਾਜ਼ ਬਿੱਗ ਬੌਸ 13 'ਚ ਆਈ ਤਾਂ ਉਹ ਪੂਰੇ ਹਿੰਦੁਸਤਾਨ ਦੀ ਸਨਾ ਬਣ ਗਈ। ਉਹ ਕਰੋੜਾਂ ਦਿਲਾਂ 'ਤੇ ਰਾਜ ਕਰਦੀ ਹੈ। ਖਾਸ ਕਰਕੇ ਸਿਧਾਰਥ ਸ਼ੁਕਲਾ ਨਾਲ ਉਸ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।
ਬਿੱਗ ਬੌਸ 13 'ਚ ਸ਼ਹਿਨਾਜ਼ ਆਪਣੀ ਮਾਸੂਮੀਅਤ ਤੇ ਕਿਊਟ ਅੰਦਾਜ਼ ਲਈ ਚਰਚਾ 'ਚ ਰਹਿੰਦੀ ਸੀ। ਇਸ ਦੇ ਨਾਲ ਨਾਲ ਸ਼ਹਿਨਾਜ਼ ਨੂੰ ਨਫਰਤ ਕਰਨ ਵਾਲੇ ਉਸ ਦੇ ਵਧੇ ਭਾਰ ਕਰਕੇ ਵੀ ਉਸ ਨੂੰ ਨਿਸ਼ਾਨਾ ਬਣਾਉਂਦੇ ਹੁੰਦੇ ਸੀ। ਬਿੱਗ ਬੌਸ ਦੇ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਸ਼ਹਿਨਾਜ਼ ਨੇ ਦਿਨਾਂ 'ਚ ਆਪਣਾ ਭਾਰ ਘਟਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਕੀ ਤੁਹਾਨੂੰ ਪਤਾ ਹੈ ਕਿ ਸ਼ਹਿਨਾਜ਼ ਨੇ ਬਿਨਾਂ ਕਿਸੇ ਜਿੰਮ ਦੇ ਆਪਣਾ ਭਾਰ ਘਟਾਇਆ ਸੀ। ਤਾਂ ਆਓ ਅੱਜ ਤੁਹਾਨੂੰ ਦੱਸਦੇ ਹਾਂ ਸਨਾ ਦਾ ਫਿਟਨੈੱਸ ਮੰਤਰ:
ਸ਼ਹਿਨਾਜ਼ ਗਿੱਲ ਨੂੰ ਉਸ ਦੇ ਭਾਰ ਲਈ ਬਿੱਗ ਬੌਸ 13 ਵਿੱਚ ਚੁਣਿਆ ਗਿਆ ਸੀ। ਬਿੱਗ ਬੌਸ ਛੱਡਣ ਤੋਂ ਬਾਅਦ, ਉਸਨੇ ਛੇ ਮਹੀਨਿਆਂ ਵਿੱਚ ਆਪਣਾ ਭਾਰ 12 ਕਿਲੋ ਘਟਾਇਆ। ਉਦੋਂ ਸ਼ਹਿਨਾਜ਼ ਨੇ ਦੱਸਿਆ ਸੀ, ''ਮੈਂ ਆਪਣੇ ਖਾਣੇ 'ਚ ਚਾਕਲੇਟ ਅਤੇ ਆਈਸਕ੍ਰੀਮ ਖਾਣਾ ਬੰਦ ਕਰ ਦਿੱਤਾ ਹੈ, ਇਸ ਤੋਂ ਇਲਾਵਾ ਮੈਂ ਹੋਰ ਕੁੱਝ ਨਹੀਂ ਕੀਤਾ। ਮਾਰਚ ਵਿੱਚ ਜਦੋਂ ਲਾਕਡਾਊਨ ਸ਼ੁਰੂ ਹੋਇਆ ਤਾਂ ਮੇਰਾ ਭਾਰ 67 ਕਿਲੋ ਸੀ, ਹੁਣ ਮੇਰਾ ਭਾਰ 55 ਕਿਲੋ ਹੈ। 6 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 12 ਕਿੱਲੋ ਭਾਰ ਘਟਾਇਆ। ਸ਼ਹਿਨਾਜ਼ ਨੇ ਬਿਨਾਂ ਜਿੰਮ ਜਾਏ ਆਪਣਾ ਭਾਰ ਘੱਟ ਕੀਤਾ।
ਇੰਜ ਘਟਾਇਆ 6 ਮਹੀਨਿਆਂ 'ਚ 12 ਕਿੱਲੋ ਵਜ਼ਨ
ਸ਼ਹਿਨਾਜ਼ ਨੇ ਦੱਸਿਆ ਸੀ ਕਿ ਲੌਕਡਾਊਨ ਦੌਰਾਨ ਉਸ ਦਾ ਵਜ਼ਨ 12 ਕਿੱਲੋ ਸੀ। ਉਸ ਨੇ ਕਿਹਾ ਕਿ ਉਸ ਨੇ ਭਾਰ ਘਟਾਉਣ ਲਈ ਕੋਈ ਕਸਰਤ ਨਹੀਂ ਕੀਤੀ, ਨਾ ਹੀ ਕੋਈ ਜਿੰਮ ਜੁਆਇਨ ਕੀਤਾ। ਉਸ ਨੇ ਸਿਰਫ ਆਪਣਾ ਮਨ ਮਾਰਿਆ ਸੀ। ਉਸ ਨੇ ਕਿਹਾ ਸੀ ਕਿ ਉਸ ਨੇ ਆਪਣੇ ਖਾਣੇ 'ਚ ਵੱਡੀ ਕਟੌਤੀ ਕੀਤੀ। ਉਸ ਨੇ ਮਿੱਠਾ ਖਾਣਾ ਬਿਲਕੁਲ ਬੰਦ ਕਰ ਦਿੱਤਾ। ਉਸ ਨੇ ਦਾਲ ਰੋਟੀ ਖਾ ਕੇ ਆਪਣਾ ਵਜ਼ਨ ਘਟਾਇਆ ਹੈ। ਜੇ ਦੁਪਹਿਰ ਨੂੰ ਉਹ ਰੋਟੀ ਤੇ ਮੂੰਗੀ ਦੀ ਦਾਲ ਖਾਂਦੀ ਸੀ ਤਾਂ ਰਾਤ ਨੂੰ ਵੀ ਉਹ ਉਹੀ ਭੋਜਨ ਕਰਦੀ ਸੀ। ਜੇ ਉਸ ਨੂੰ 2 ਰੋਟੀਆਂ ਦੀ ਭੁੱਖ ਹੁੰਦੀ ਸੀ ਤਾਂ ਉਹ ਸਿਰਫ ਇੱਕ ਹੀ ਰੋਟੀ ਖਾਂਦੀ ਸੀ। ਉਹ ਆਪਾ ਢਿੱਡ ਪੂਰਾ ਨਹੀਂ ਭਰਦੀ ਸੀ। ਇਸ ਤਰ੍ਹਾਂ ਥੋੜੇ ਮਹੀਨਿਆਂ 'ਚ ਹੀ ਦੇਖਦੇ ਹੀ ਦੇਖਦੇ ਉਸ ਦਾ ਵਜ਼ਨ 67 ਕਿੱਲੋ ਤੋਂ 55 ਕਿੱਲੋ 'ਤੇ ਆ ਗਿਆ।
ਇਸ ਦੇ ਨਾਲ ਨਾਲ ਸ਼ਹਿਨਾਜ਼ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ ਇੱਕ ਗਲਾਸ ਕੋਸੇ ਪਾਣੀ ਨਾਲ ਕਰਦੀ ਹੈ। ਇਸ ਪਾਣੀ 'ਚ ਉਹ ਹਲਦੀ ਤੇ ਸੇਬ ਦਾ ਸਿਰਕਾ ਮਿਲਾ ਕੇ ਪੀਂਦੀ ਹੈ। ਇਸ ਤੋਂ ਬਾਅਦ ਉਹ ਗਰੀਨ ਟੀ ਪੀਂਦੀ ਹੈ। ਇਸ ਦੇ ਨਾਲ ਨਾਲ ਸ਼ਹਿਨਾਜ਼ ਨੇ ਇਹ ਵੀ ਦੱਸਿਆ ਸੀ ਕਿ ਉਹ ਨਾਸ਼ਤੇ 'ਚ ਪ੍ਰੋਟੀਨ ਭਰਪੂਰ ਭੋਜਨ ਲੈਂਦੀ ਹੈ। ਉਹ ਪੁੰਗਰੀਆਂ ਦਾਲਾਂ ਤੇ ਛੋਲੇ, ਡੋਸਾ, ਮੇਥੀ ਦੇ ਪਰੌਠੇ ਨਾਸ਼ਤੇ 'ਚ ਖਾਂਦੀ ਹੈ। ਉਹ ਆਪਣੇ ਆਪ ਨੂੰ ਪਾਣੀ ਦੀ ਕਮੀ ਤੋਂ ਬਚਾਉਣ ਲਈ ਦੁਪਹਿਰ ਨੂੰ ਨਾਰੀਅਲ ਪਾਣੀ ਪੀਂਦੀ ਹੈ। ਦੁਪਹਿਰ ਨੂੰ ਉਹ ਮੂੰਗੀ ਦੀ ਦਾਲ ਤੇ ਇੱਕ ਰੋਟੀ ਖਾਂਦੀ ਹੈ। ਸ਼ਾਮ ਨੂੰ ਉਹ ਗਰੀਨ ਟੀ ਤੇ ਮੁੱਠੀ ਭਰ ਡਰਾਈ ਫਰੂਟ ਖਾਂਦੀ ਹੈ। ਇਸ ਤੋਂ ਬਾਅਦ ਰਾਤ ਨੂੰ ਵੀ ਇੱਕ ਕੌਲੌ ਮੂੰਗੀ ਦੀ ਦਾਲ ਤੇ ਇੱਕ ਰੋਟੀ ਖਾਣਾ ਪਸੰਦ ਕਰਦੀ ਹੈ।