ਮੁੰਬਈ: ‘ਗੇਮ ਆਫ਼ ਥ੍ਰੋਨਜ਼’ ਦੇ 8ਵੇਂ ਸੀਜ਼ਨ ਦੀ ਸ਼ੁਰੂਆਤ ਸੋਮਵਾਰ, 15 ਅਪਰੈਲ ਤੋਂ ਸਵੇਰੇ 6:30 ਵਜੇ ਹੋ ਗਈ ਹੈ। ਇਸ ਸੀਜ਼ਨ ਦੇ ਸਿਰਫ 6 ਐਪੀਸੋਡ ਹਨ। ਇਸ ਵਾਰ ਐਪੀਸੋਡਸ ਦੀ ਟਾਈਮਿੰਗ ਲੰਬੀ ਰੱਖੀ ਗਈ ਹੈ। ਪਹਿਲਾਂ ਐਪੀਸੋਡ 54 ਮਿੰਟ ਦਾ ਸੀ ਜੋ ਭਾਰਤੀ ਸਮੇਂ ਮੁਤਾਬਕ ਸਵੇਰੇ 6:30 ਵਜੇ ਐਚਬੀਓ ‘ਤੇ ਟੈਲੀਕਾਸਟ ਕੀਤਾ ਗਿਆ।
ਇਸ ਸੀਰੀਜ਼ ਨੂੰ ਹੌਟਸਟਾਰ ‘ਤੇ ਵੀ ਦੇਖਿਆ ਜਾ ਸਕਦਾ ਹੈ। ‘ਗੇਮ ਆਫ਼ ਥ੍ਰੋਨਜ਼’ ਦਾ ਦੂਜਾ ਐਪੀਸੋਡ 22 ਅਪਰੈਲ ਨੂੰ ਆਉਣਾ ਹੈ। ਜਦਕਿ ਇਸ ਦਾ ਆਖਰੀ ਐਪੀਸੋਡ 19 ਮਈ ਨੂੰ ਆਵੇਗਾ। ਹੁਣ ਗੱਲ ਕਰਦੇ ਹਾਂ ਸੀਜ਼ਨ ਦੇ ਪਹਿਲੇ ਐਪੀਸੋਡ ਦੀ ਜਿਸ ਦੀ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ ਜਿੱਥੇ 7ਵਾਂ ਐਪੀਸੋਡ ਖ਼ਤਮ ਹੁੰਦਾ ਹੈ।
ਇਸ ਵਾਰ ਸ਼ੋਅ ਦਾ ਫੋਕਸ ਸਭ ਇੰਪੋਰਟੈਂਟ ਕੈਰੇਕਟਰਸ ਨੂੰ ਇੱਕ ਕਰਨ ‘ਤੇ ਹੈ। ਜੌਨ ਸਨੋ ਉਸ ਦੀ ਭੈਣ ਸਾਂਸਾ ਸਟਾਰਜ ਤੇ ਭਾਰੀ ਬ੍ਰੈਨ ਨੂੰ ਇੱਕ ਕਰ ਦਿੱਤਾ ਜਾਵੇਗਾ। ਪੂਰਾ ਸੀਜ਼ਨ ਫੈਮਿਲੀ ਰੀ-ਯੂਨੀਅਨ ਤੇ ਵੱਡੀ ਲੜਾਈ ਦੀਆਂ ਤਿਆਰੀਆਂ ‘ਤੇ ਅਧਾਰਤ ਹੈ।
ਇਸ ਦੇ ਨਾਲ ਹੀ ਇੱਕ ਵੱਡੇ ਰਾਜ਼ ਤੋਂ ਪਰਦਾ ਉੱਠਦਾ ਹੈ ਜਿਸ ‘ਚ ਜੌਨ ਸਨੋ ਨੂੰ ਪਤਾ ਲੱਗਦਾ ਹੈ ਕਿ ਉਹ ਨਾਜ਼ਾਇਜ਼ ਨਹੀਂ ਹੈ। ਸੈਮਵੇਲ ਟਾਰਲੀ ਨੇ ਜੌਨ ਨੂੰ ਦੱਸਿਆ ਕਿ ਉਸ ਦਾ ਅਸਲ ਨਾਂ ਐਗੌਨ ਟਾਰਗੇਰੀਅਨ ਹੈ ਜੋ ਰੈਗਰ ਟਾਰਗੇਰੀਅਨ ਤੇ ਲਿਆਨਾ ਸਟਾਰਕ ਦਾ ਬੇਟਾ ਤੇ ਸਿੰਘਾਸ਼ਣ ਦਾ ਵਾਰਸ ਹੈ। ਇਸ ਵੱਡੇ ਸੱਚ ਦੀ ਸ਼ੁਰੂਆਤ ਨਾਲ ਹੀ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ। ਇਸ ਤੋਂ ਬਾਅਦ ਜੌਨ ਆਪਣੇ ਪਿਤਾ ਦੇ ਨਾਂ ਵਾਲੇ ਡ੍ਰੈਗਨ ਦੀ ਸਵਾਰੀ ਕਰਦਾ ਹੈ।