ਲੁਧਿਆਣਾ: ਕਣਕ ਦੀ ਫ਼ਸਲ ਵਾਢੀ ਲਈ ਤਿਆਰ ਹੈ। ਕਈ ਥਾਂ 'ਤੇ ਵਾਢੀ ਸ਼ੁਰੂ ਵੀ ਕਰ ਦਿੱਤੀ ਗਈ ਹੈ, ਪਰ ਅਜਿਹੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਖ਼ਾਸ ਅਲਰਟ ਜਾਰੀ ਕੀਤਾ ਹੈ। ਦਰਅਸਲ, ਪੱਛਮੀ ਗੜਬੜੀਆਂ ਕਾਰਨ ਅਗਲੇ ਦੋ ਦਿਨ ਮੌਸਮ ਖਰਾਬ ਹੋ ਸਕਦਾ ਹੈ।
ਖੇਤੀ ਵਿਗਿਆਨੀ ਕੇਕੇ ਗਿੱਲ ਨੇ ਦੱਸਿਆ ਕਿ 16 ਤੇ 17 ਨੂੰ ਸੂਬੇ ਵਿੱਚ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ, ਧੂੜ ਦਾ ਚੱਕਰਵਾਤ, ਗੜ੍ਹੇਮਮਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਕਣਕ ਵੱਢ ਲਈ ਹੈ ਪਰ ਭਰੀਆਂ ਖੇਤਾਂ 'ਚ ਪਈਆਂ ਹਨ, ਤਾਂ ਫ਼ਸਲ ਨੂੰ ਸੁਰੱਖਿਅਤ ਥਾਂ 'ਤੇ ਰੱਖਿਆ ਜਾਵੇ। ਇਸ ਦੇ ਨਾਲ ਹੀ ਤੇਜ਼ ਬਾਰਸ਼ ਹੋਣ ਦੀ ਹਾਲਤ ਵਿੱਚ ਪਾਣੀ ਦੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ।
ਪੀਏਯੂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ 17 ਅਪਰੈਲ ਤਕ ਕਣਕ ਦੀ ਵਾਢੀ ਨਾ ਕੀਤੀ ਜਾਵੇ। ਹਾਲਾਂਕਿ, ਭਵਿੱਖਬਾਣੀ ਦੇ ਹਿਸਾਬ ਨਾਲ ਜੇਕਰ ਝੱਖੜ ਦੇ ਨਾਲ ਭਾਰੀ ਮੀਂਹ ਜਾਂ ਗੜ੍ਹੇਮਾਰੀ ਹੁੰਦੀ ਹੈ ਤਾਂ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਵਾਰ ਕਣਕ ਦਾ ਬੰਪਰ ਝਾੜ ਨਿਕਲਣ ਦੀ ਆਸ ਸੀ, ਪਰ ਐਨ ਮੌਕੇ 'ਤੇ ਮੌਸਮ ਦਾ ਮਿਜਾਜ਼ ਗੜਬੜਾਉਂਦਾ ਜਾ ਰਿਹਾ ਹੈ।
ਅਗਲੇ ਦੋ ਦਿਨ ਵਿਗੜੇਗਾ ਮੌਸਮ, ਖੇਤੀ ਵਿਗਿਆਨੀਆਂ ਨੇ ਕੀਤਾ ਚੌਕਸ
ਏਬੀਪੀ ਸਾਂਝਾ
Updated at:
15 Apr 2019 12:51 PM (IST)
16 ਤੇ 17 ਨੂੰ ਸੂਬੇ ਵਿੱਚ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ, ਧੂੜ ਦਾ ਚੱਕਰਵਾਤ, ਗੜ੍ਹੇਮਮਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਫ਼ਾਈਲ ਤਸਵੀਰ
- - - - - - - - - Advertisement - - - - - - - - -