ਮੁੰਬਈ: ਐਚਬੀਓ ਨੇ ‘ਗੇਮਸ ਆਫ ਥ੍ਰੋਨਸ’ ਦੇ 8ਵੇਂ ਸੀਜ਼ਨ ਦਾ ਪਹਿਲਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਸੀਰੀਜ਼ ਦੇ ਫੈਨਸ ਇਸ ਦੇ ਅਗਲੇ ਪਾਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਸੀਰੀਜ਼ ਦੇ ਟੀਜ਼ਰ ‘ਚ ਫਾਈਨਲ ਸੀਜ਼ਨ ਦਾ ਫਸਟ ਲੁੱਕ ਦਿਖਾਈ ਗਈ ਹੈ।

ਦੁਨੀਆ ‘ਚ ‘ਗੇਮਸ ਆਫ ਥ੍ਰੋਨਸ’ ਫੇਮਸ ਵੈਬ ਸੀਰੀਜ਼ ਦੀ ਲਿਸਟ ‘ਚ ਦੂਜੇ ਨੰਬਰ ‘ਤੇ ਹੈ। ਖ਼ਬਰਾਂ ਨੇ ਕਿ ਇਸ ਸੀਜ਼ਨ ਦੇ ਸਿਰਫ 6 ਅੇਪੀਸੋਡ ਹਨ। ਜਿਨ੍ਹਾਂ ਦੇ ਐਪੀਸੋਡ ਕਾਫੀ ਲੰਬੇ ਹੋਣਗੇ। ਇਸ ਸੀਜ਼ਨ ਨੂੰ ਮਿਗੁਏਲ ਸਾਪੋਚਨਿਕ, ਡੇਵੀਡ ਨਟਰ ਅਤੇ ਡੀ.ਬੀ ਵੈਸੀਸ ਨੇ ਡਾਇਰੈਕਟ ਕੀਤਾ ਹੈ। ‘ਗੇਮਸ ਆਫ ਥ੍ਰੋਨਸ’ ਦਾ ਇਹ ਆਖਰੀ ਸੀਜ਼ਨ ਹੈ। ਜੋ 14 ਅਪ੍ਰੈਲ ਨੂੰ ਦੁਨੀਆ ਦੇ ਸਾਹਮਣੇ ਆਵੇਗਾ।



ਸੀਰੀਜ਼ ਦੇ 90 ਸੈਕਿੰਡ ਦੇ ਟੀਜ਼ਰ ‘ਚ ਤਿੰਨ ਅਹਿਮ ਕਿਰਦਾਰਾਂ ਨੂੰ ਦਿਖਾਇਆ ਗਿਆ ਜੋ ਆਪਣੀ ਪੁਸ਼ਤੈਨੀ ਘਰ ‘ਚ ਤਲਵਾਰ ਲੈ ਕੇ ਘੁੰਮਦੇ ਦਿਖਾਏ ਗਏ ਹਨ। ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਇਹ ਸੀਰੀਜ਼ ਦਾ ਆਖਰੀ ਸੀਜ਼ਨ ਹੈ ਪਰ ਟੀਜ਼ਰ ‘ਚ ਅਜਿਹਾ ਕੁਝ ਵੀ ਸ਼ੋਅ ਨਹੀ ਕੀਤਾ ਗਿਆ। ਟਜ਼ਿਰ ਤੋਂ ਬਾਅਦ ਫੈਨਸ ਨੂੰ ਇਸ ਦੇ ਟ੍ਰੇਲਰ ਅਤੇ ਸੀਰੀਜ਼ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ।