ਪੰਜਾਬੀ ਗਾਇਕ ਗੈਰੀ ਸੰਧੂ ਦਾ ਨਵਾਂ ਗੀਤ ਜਿਗਰ ਦਾ ਟੋਟਾ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਸੁਣ ਕੇ ਲੋਕ ਕਾਫ਼ੀ ਇਮੋਸ਼ਨਲ ਹੋੋ ਰਹੇ ਹਨ। ਸੰਧੂ ਨੇ ਇਸ ਗੀਤ `ਚ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆ ਤੇ ਆਪਣੇ ਮਾਪਿਆਂ ਨੂੰ ਸ਼ਰਧਾਂਜਲੀ ਦਿਤੀ ਹੈ। 


ਗੀਤ ਦੇ ਪਹਿਲੇ ਪੈਰੇ `ਚ ਸੰਧੂ ਨੇ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਕਿਹਾ, ‘‘ਕਈਆਂ ਦੇ ਪੁੱਤ ਛੇਤੀ ਤੁਰ ਗਏ, ਚਾਅ ਉਨ੍ਹਾਂ ਦੇ ਸਾਰੇ ਖੁਰ ਗਏ। ਸੀ ਸਜਾਈ ਫਿਰਦੀ ਸਿਹਰਾ, ਸੁਪਨੇ ਮਾਂ ਦੇ ਸਾਰੇ ਭੁਰ ਗਏ। ਤਰਸ ਰੱਤਾ ਨਾ ਜਿਹਨੂੰ ਆਇਆ, ਰੱਬ ਮੇਰੇ ਲਈ ਕਾਣਾ। ਕੋਈ ਜਿਗਰ ਦਾ ਟੋਟਾ ਤੁਰ ਚੱਲਿਆ, ਇਹ ਤਾਈਓਂ ਰੋਣ ਮਕਾਣਾਂ।’’





ਗੀਤ ਦੇ ਦੂਜੇ ਪੈਰੇ `ਚ ਸੰਧੂ ਨੇ ਸੰਦੀਪ ਅੰਬੀਆ ਦਾ ਜ਼ਿਕਰ ਕਰਦਿਆਂ ਕਿਹਾ, ‘‘ਘਰ ਨੂੰ ਕਦ ਆਵੇਂਗਾ ਬਾਪੂ, ਹੈ ਨੀਂ ਹੁਣ ਉਹ ਕਿਹੜਾ ਆਖੂ। ਕਿੱਦਾਂ ਮੋੜ ਲਿਆਈਏ ਤੈਨੂੰ, ਦੂਰ ਤੇਰਾ ਸਾਡੇ ਤੋਂ ਟਾਪੂ। ਪੁੱਤ ਤੇਰੇ ਨੂੰ ਕਿੰਝ ਸਮਝਾਵਾਂ, ਇਹ ਉਮਰੋਂ ਅਜੇ ਨਿਆਣਾ। ਕੋਈ ਜਿਗਰ ਦਾ ਟੋਟਾ ਤੁਰ ਚੱਲਿਆ, ਇਹ ਤਾਈਓਂ ਰੋਣ ਮਕਾਣਾਂ।’’


ਗੀਤ ਦੇ ਆਖ਼ਰੀ ਪੈਰੇ `ਚ ਸੰਧੂ ਨੇ ਆਪਣੇ ਮਾਪਿਆਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ,"‘‘ਜਿਨ੍ਹਾਂ ਮੈਨੂੰ ਹੱਥੀਂ ਪਾਲਿਆ, ਮੈਂ ਉਨ੍ਹਾਂ ਨੂੰ ਹੱਥੀਂ ਜਾਲਿਆ। ਵੇਖ ਜਾਂਦੇ ਜੇ ਪੁੱਤਰ ਮੇਰਾ, ਇਹ ਸੋਚਾਂ ਨੇ ਸੰਧੂ ਖਾ ਲਿਆ। ਹੁਕਮ ਉਹਦੇ ਨੂੰ ਮੰਨਣਾ ਪੈਂਦਾ, ਮੰਨਣਾ ਪੈਂਦਾ ਭਾਣਾ। ਕੋਈ ਜਿਗਰ ਦਾ ਟੋਟਾ ਤੁਰ ਚੱਲਿਆ, ਇਹ ਤਾਈਓਂ ਰੋਣ ਮਕਾਣਾਂ।’’


ਗੀਤ ਨੂੰ ਸੁਣ ਕੇ ਹਰ ਕੋਈ ਇਮੋਸ਼ਨਲ ਹੋ ਰਿਹਾ ਹੈ। ਕਿਉਂਕਿ ਕੋਈ ਵੀ ਹਾਲੇ ਤੱਕ ਆਪਣੇ ਚਹੇਤੇ ਸਿਤਾਰਿਆਂ ਸਿੱਧੂ ਮੂਸੇਵਾਲਾ ਤੇ ਸੰਦੀਪ ਅੰਬੀਆ ਦੀ ਦਰਦਨਾਕ ਮੌਤ ਨੂੰ ਭੁਲਾ ਨਹੀਂ ਸਕਿਆ ਹੈ। ਇਸ ਗੀਤ ਨੂੰ ਸੁਰਾਂ ਤੇ ਸੰਗੀਤ ਨਾਲ ਗੈਰੀ ਸੰਧੂ ਨੇ ਸਜਾਇਆ ਹੈ, ਜਦਕਿ ਇਸ ਗੀਤ ਦੇ ਬੋਲ ਵੀ ਖੁਦ ਗੈਰੀ ਸੰਧੂ ਨੇ ਹੀ ਲਿਖੇ ਹਨ। ਇਸ ਗੀਤ `ਚ ਗੈਰੀ ਦੀ ਆਵਾਜ਼ `ਚ ਦਰਦ ਸਾਫ਼ ਛਲਕਦਾ ਮਹਿਸੂਸ ਹੁੰਦਾ ਹੈ।