ਮੁੰਬਈ: ਹਾਲ ਹੀ 'ਚ ਖਬਰਾਂ ਆਈਆਂ ਸੀ ਕਿ ਗੌਹਰ ਖਾਨ ਅਗਲੇ ਮਹੀਨੇ ਨਵੰਬਰ 'ਚ ਮਿਊਜ਼ਿਕ ਡਾਇਰੈਕਟਰ ਇਸਮਾਈਲ ਦਰਬਾਰ ਦੇ ਬੇਟੇ ਜ਼ੈਦ ਦਰਬਾਰ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਗੌਹਰ ਤੇ ਜ਼ੈਦ ਦੇ ਰਿਸ਼ਤੇ ਬਾਰੇ ਚਰਚੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਹਨ। ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਦੂਜੇ ਨਾਲ ਫੋਟੋਆਂ ਤੇ ਵੀਡਿਓ ਸ਼ੇਅਰ ਕਰਦੇ ਰਹਿੰਦੇ ਹਨ।
ਜ਼ੈਦ ਦੇ ਪੇਰੈਂਟਸ ਵੀ ਗੌਹਰ ਖਾਨ ਨੂੰ ਪਸੰਦ ਕਰਦੇ ਹਨ। ਗੌਹਰ ਖਾਨ ਜ਼ੈਦ ਤੋਂ ਪੰਜ ਸਾਲ ਵੱਡੀ ਹੈ। ਜ਼ੈਦ ਦੇ ਪਿਤਾ ਇਸਮਾਈਲ ਦਰਬਾਰ ਨੇ ਕਿਹਾ ਹੈ ਕਿ ਉਹ ਗੌਹਰ ਖ਼ਾਨ ਨੂੰ ਪਸੰਦ ਕਰਦੇ ਹਨ। ਜੈਦ ਬਿੱਗ ਬੌਸ ਦੇ ਘਰ ਜਾਣ ਤੋਂ ਪਹਿਲਾਂ ਗੌਹਰ ਨੂੰ ਮੈਨੂੰ ਤੇ ਆਪਣੀ ਮਾਂ ਨੂੰ ਮਿਲਾਉਣ ਲਈ ਘਰ ਲੈ ਕੇ ਆਇਆ ਸੀ। ਅਜਿਹੀਆਂ ਖ਼ਬਰਾਂ ਵੀ ਸੀ ਕਿ ਗੌਹਰ ਤੇ ਜ਼ੈਦ 22 ਨਵੰਬਰ ਨੂੰ ਵਿਆਹ ਕਰ ਸਕਦੇ ਹਨ।
Taarak Mehta Ka Ooltah Chashmah: ਅਦਾਕਾਰ ਮੁਨਮੁਨ ਦੱਤਾ ਅਸਲ ਜ਼ਿੰਦਗੀ 'ਚ ਵੀ 'ਬਬੀਤਾ ਜੀ' ਵਰਗੀ, ਜਾਣੋ ਕਿਵੇਂ?
ਵਿਆਹ ਦੀਆਂ ਖ਼ਬਰਾਂ 'ਤੇ ਗੌਹਰ ਖਾਨ ਨੇ ਚੁੱਪੀ ਤੋੜਦਿਆਂ ਇਸ ਨੂੰ ਇੱਕ ਅਫਵਾਹ ਦੱਸਿਆ। ਗੌਹਰ ਨੇ ਕਿਹਾ ਕਿ ਜੇ ਅਜਿਹਾ ਕੁਝ ਹੋਇਆ ਤਾਂ ਉਹ ਇਸ ਬਾਰੇ ਅਫ਼ੀਸ਼ੀਅਲੀ ਦੱਸੇਗੀ। ਹਾਲ ਹੀ ਵਿੱਚ ਇਸਮਾਈਲ ਦਰਬਾਰ ਨੇ ਇੱਕ ਇੰਟਰਵਿਉ ਵਿੱਚ ਦੱਸਿਆ ਕਿ, “ਜ਼ੈਦ ਨੇ ਕੁਝ ਦਿਨ ਪਹਿਲਾਂ ਮਾਂ ਆਇਸ਼ਾ ਨੂੰ ਫੋਨ ਕੀਤਾ ਤੇ ਗੌਹਰ ਦੀ ਬਹੁਤ ਸ਼ਲਾਘਾ ਕੀਤੀ ਸੀ। ਜੇ ਜ਼ੈਦ ਤੇ ਗੌਹਰ ਵਿਆਹ ਕਰਨਾ ਚਾਹੁੰਦੇ ਹਨ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਉਸ ਦੀ ਖੁਸ਼ੀ 'ਚ ਖੁਸ਼ ਹਾਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਗੌਹਰ ਖਾਨ ਤੇ ਜ਼ੈਦ ਦਰਬਾਰ ਕਰਵਾਉਣ ਜਾ ਰਹੇ ਵਿਆਹ ?
ਏਬੀਪੀ ਸਾਂਝਾ
Updated at:
22 Oct 2020 04:44 PM (IST)
ਹਾਲ ਹੀ 'ਚ ਖਬਰਾਂ ਆਈਆਂ ਸੀ ਕਿ ਗੌਹਰ ਖਾਨ ਅਗਲੇ ਮਹੀਨੇ ਨਵੰਬਰ 'ਚ ਮਿਊਜ਼ਿਕ ਡਾਇਰੈਕਟਰ ਇਸਮਾਈਲ ਦਰਬਾਰ ਦੇ ਬੇਟੇ ਜ਼ੈਦ ਦਰਬਾਰ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਗੌਹਰ ਤੇ ਜ਼ੈਦ ਦੇ ਰਿਸ਼ਤੇ ਬਾਰੇ ਚਰਚੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਹਨ।
- - - - - - - - - Advertisement - - - - - - - - -