ਮੁੰਬਈ: ਅਦਾਕਾਰਾ ਗੌਹਰ ਖਾਨ ਨੇ ਇਸਮਾਈਲ ਦਰਬਾਰ ਦੇ ਬੇਟੇ ਤੇ ਡਾਂਸਰ ਜ਼ੈਦ ਦਰਬਾਰ ਨਾਲ ਆਪਣੀ ਮੰਗਈ ਦਾ ਐਲਾਨ ਕਰ ਦਿੱਤਾ ਹੈ। ਗੌਹਰ ਨੇ ਇਸ ਗੱਲ ਦਾ ਐਲਾਨ ਜ਼ੈਦ ਨਾਲ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦਿਆਂ ਕੀਤਾ। ਤਸਵੀਰ ਵਿੱਚ ਦੋਵਾਂ ਦੇ ਹੱਥਾਂ ਵਿੱਚ ਬੈਲੂਨ ਹਨ, ਜਿਨ੍ਹਾਂ 'ਤੇ ਲਿਖਿਆ ਸੀ, “ਕਿ (ਗੌਹਰ) ਨੇ ਹਾਂ ਕਿਹਾ ਹੈ। ਤਸਵੀਰ ਸ਼ੇਅਰ ਕਰਦੇ ਹੋਏ ਗੌਹਰ ਨੇ ਇਕ ਰਿੰਗ ਦਾ 'ਇਮੋਜੀ' ਵੀ ਸ਼ੇਅਰ ਕੀਤਾ।

ਸੰਗੀਤਕਾਰ ਇਸਮਾਈਲ ਦਰਬਾਰ ਦੇ ਬੇਟੇ ਜੈਦ ਦਰਬਾਰ ਨੇ ਵੀ ਇਹੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਰਿਪੋਰਟਸ ਮੁਤਾਬਕ ਗੌਹਰ ਤੇ ਜ਼ੈਦ ਦਸੰਬਰ ਵਿੱਚ ਵਿਆਹ ਕਰ ਸਕਦੇ ਹਨ। ਹਾਲ ਹੀ ਵਿੱਚ, ਬਾਲੀਵੁੱਡ ਅਭਿਨੇਤਰੀ ਗੌਹਰ ਖਾਨ ਨੇ ਜੈਦ ਦਰਬਾਰ ਦੇ ਜਨਮ ਦਿਨ ਦੇ ਮੌਕੇ 'ਤੇ ਵਧਾਈ ਦਿੱਤੀ ਤੇ ਇਕੱਠਿਆਂ ਜ਼ੈਦ ਦਾ ਬਰਥਡੇ ਸੈਲੀਬ੍ਰੇਟ ਵੀ ਕੀਤਾ।



ਇਸ ਵਾਰ ਦੀਵਾਲੀ 'ਤੇ ਨਹੀਂ ਚੱਲਣਗੇ ਪਟਾਕੇ, ਕੇਜਰੀਵਾਲ ਨੇ ਇੰਝ ਕੀਤੀ ਅਪੀਲ

ਅਭਿਨੇਤਰੀ ਗੌਹਰ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, "ਜ਼ੈਦ ਦਰਬਾਰ ਤੁਸੀਂ ਇਕ ਦੁਆ ਵਰਗੇ ਹੋ, ਮੈਂ ਤੁਹਾਨੂੰ ਜ਼ਿੰਦਗੀ 'ਚ ਖੁਸ਼ਹਾਲ, ਸਫਲ ਤੇ ਚੰਗੀ ਸਿਹਤ ਨਾਲ ਦੇਖਣ ਦੀ ਕਾਮਨਾ ਕਰਦੀ ਹਾਂ। ਇਹ ਸਾਲ ਤੁਹਾਡੇ ਲਈ ਬਹੁਤ ਵਧੀਆ ਰਹੇ। ਤੁਸੀਂ ਬਹੁਤ ਚੰਗੇ ਹੋ ਤੇ ਮੇਰੀ ਮੁਸਕੁਰਾਹਟ ਦਾ ਕਾਰਨ ਵੀ ਹੋ। ਮੈਂ ਤੁਹਾਡੇ ਲਈ ਦਿਲੋਂ ਦੁਆ ਕਰਦੀ ਹਾਂ।"