15 ਅਕਤੂਬਰ ਤੋਂ ਸਿਨੇਮਾ ਘਰਾਂ ਦੇ ਦਰਵਾਜ਼ੇ ਦਰਸ਼ਕਾਂ ਲਈ ਖੋਲ੍ਹੇ ਜਾ ਰਹੇ ਹਨ। ਕੋਰੋਨਾ ਮਹਾਮਾਰੀ ਨੂੰ ਵੇਖਦੇ ਹੋਏ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ SOP's ਜਾਰੀ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ।

1.) ਸਿਨੇਮਾ ਹਾਲ 'ਚ ਸਿਰਫ 50 ਪ੍ਰਤੀਸ਼ਤ ਲੋਕ ਹੀ ਬੈਠ ਸਕਣਗੇ।

2.) ਸੋਸ਼ਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਣਾ ਹੋਵੇਗਾ।

3.) ਕਈ ਵਾਰ ਬ੍ਰੇਕ ਦੌਰਾਨ ਲੋਕ ਸੀਟਾਂ ਦੀ ਅਦਲੀ-ਬਦਲੀ ਵੀ ਕਰਦੇ ਹਨ। ਜਾਰੀ SOP's 'ਚ ਇਹ ਸਾਫ ਲਿਖਿਆ ਗਿਆ ਹੈ ਕਿ ਸੀਟਾਂ 'ਤੇ ਕਬਜ਼ਾ ਨਹੀਂ ਕੀਤਾ ਜਾਏਗਾ।

4.) ਹੈਂਡ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਨ ਦੇ ਪ੍ਰਬੰਧ ਕੀਤੇ ਜਾਣ।

5.) ਅਰੋਗਿਆ ਸੇਤੂ ਐਪ ਇੰਸਟਾਲ ਤੇ ਉਸ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਜਾਵੇਗੀ।

6.) ਹਰ ਇੱਕ ਦੀ ਥਰਮਲ ਸਕਰੀਨਿੰਗ ਹੋਵੇਗੀ ਤੇ ਬਿਨ੍ਹਾ ਲੱਛਣ ਵਾਲੇ ਲੋਕਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

7.) ਪੇਮੈਂਟ ਲਈ ਡਿਜੀਟਲ ਮਾਧਿਅਮ ਨੂੰ ਤਰਜੀਹ ਦਿੱਤੀ ਜਾਵੇ।

8.) ਸੋਸ਼ਲ ਡਿਸਟੇਨਸਿੰਗ ਲਈ ਫਰਸ਼ ਤੇ ਮਾਰਕਿੰਗ ਕੀਤੀ ਜਾਵੇਗੀ।

9.) ਟਿਕਟ ਖਰੀਦਣ ਲਈ ਕਾਊਂਟਰ ਖੁੱਲ੍ਹੇ ਰਹਿਣਗੇ ਤੇ ਭੀੜ ਰੋਕਣ ਲਈ ਐਡਵਾਂਸ ਬੁਕਿੰਗ ਦੀ ਇਜਾਜ਼ਤ ਦਿੱਤੀ ਜਾਵੇਗੀ।

10.) ਸਿਰਫ ਪੈਕੇਜ ਫ਼ੂਡ ਦੀ ਇਜਾਜ਼ਤ ਹੋਵੇਗੀ ਤੇ ਹਾਲ ਦੇ ਅੰਦਰ ਡਿਲੀਵਰੀ ਨਹੀਂ ਕੀਤੀ ਜਾਏਗੀ।

11.) ਫ਼ੂਡ ਲਈ ਅਲਗ ਤੋਂ ਕਾਊਂਟਰ ਹੋਣਗੇ।

12.) ਸਫਾਈ ਕਰਮਚਾਰੀਆਂ ਦੀ ਸੁਰੱਖਿਆ ਦਾ ਵੀ ਖਿਆਲ ਰੱਖਿਆ ਜਾਏਗਾ।

13 .) ਹਾਲ ਦੇ ਅੰਦਰ AC ਦਾ ਤਾਪਮਾਨ 24 ਤੋਂ 30 ਸੈਲਸੀਅਸ ਡਿਗਰੀ ਦੇ ਵਿੱਚ ਹੋਵੇਗਾ।

14.) ਇਸ ਦੇ ਨਾਲ ਹੀ ਹਰ ਕਿਸੀ ਨੂੰ ਮਾਸਕ ਪਾਉਣਾ ਲਾਜ਼ਮੀ ਹੋਵੇਗਾ।

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਲੋਕਾਂ ਦੀ ਸੁਰੱਖਿਆ ਲਈ ਇਹ ਸਭ ਹਦਾਇਤਾਂ ਜਾਰੀ ਕੀਤੀਆਂ ਹਨ ਤੇ ਹੁਣ ਦਰਸ਼ਕਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸਦਾ ਸਖ਼ਤੀ ਨਾਲ ਪਾਲਣ ਕਰਨ, ਤਾਂ ਜੋ ਮਨੋਰੰਜਨ 'ਚ ਫਿਰ ਤੋਂ ਕੋਈ ਰੁਕਾਵਟ ਨਾ ਆਵੇ।