ਮੁੰਬਈ: ਕੁਝ ਹੀ ਦਿਨਾਂ ‘ਚ ਦੇਸ਼ ਦੇ ਸਭ ਤੋਂ ਵੱਡੇ ਸਟੈਂਡ-ਅੱਪ ਕਾਮੇਡੀਅਨ ਕਪਿਲ ਸ਼ਰਮਾ ਦਾ ਵਿਆਹ ਉਨ੍ਹਾਂ ਦੀ ਖਾਸ ਦੋਸਤ ਗਿੰਨੀ ਚਤੁਰਥ ਦੇ ਨਾਲ ਹੋ ਜਾਣਾ ਹੈ। ਜੀ ਹਾਂ, ਕਪਿਲ ਪੰਜਾਬ ਦੇ ਜਲੰਧਰ ‘ਚ 12 ਦਸੰਬਰ ਨੂੰ ਵਿਆਹ ਕਰ ਰਹੇ ਹਨ, ਜਿਸ ਦੀ ਸ਼ੁਰੂਆਤ ਜਾਗਰਣ ਦੇ ਨਾਲ ਹੋਣੀ ਹੈ। ਇਸ ਤੋਂ ਬਾਅਦ ਗਿੰਨੀ ਦੇ ਘਰ ਮਹਿੰਦੀ, ਸੰਗੀਤ ਅਤੇ ਫਿਰ ਵਿਆਹ ਹੋਣਾ ਹੈ। ਦੋਵਾਂ ਦਾ ਵਿਆਹ ਤਾਂ ਹੋ ਰਿਹਾ ਹੈ ਪਰ ਉਨ੍ਹਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਤਾਂ ਹੋਈ ਕਿਵੇਂ ਇਹ ਹਰ ਕੋਈ ਜਾਣਨਾ ਚਾਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਨਾਂ ਦੀ ਲਵ-ਸਟੋਰੀ ਹੀ ਦੱਸਣ ਜਾਰ ਰਹੇ ਹਾਂ, ਜਿਸ ਨੂੰ ਹਾਲ ਹੀ ‘ਚ ਗਿੰਨੀ ਨੇ ਇੱਕ ਇੰਟਰਵਿਊ ‘ਚ ਸ਼ੇਅਰ ਕੀਤਾ ਹੈ।



ਗਿੰਨੀ ਨੇ ਕਿਹਾ, ‘ਮੈਂ ਤਾਂ ਕਪਿਲ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੀ ਹਾਂ। ਮੈਂ ‘ਹੱਸ ਬਲੀਏ’ ਸ਼ੋਅ ‘ਚ ਕਪਿਲ ਦੇ ਨਾਲ ਹਿੱਸਾ ਲਿਆ ਸੀ। ਫੀਲਿੰਗਸ ਦੀ ਗੱਲ ਕਰੀਏ ਤਾਂ ਉਹ ਤਾਂ ਕਾਲਜ ਦੇ ਦਿਨਾਂ ‘ਚ ਹੀ ਆ ਗਈਆਂ ਸੀ’। ਅੱਗੇ ਗਿੰਨੀ ਨੇ ਕਿਹਾ, ‘ਕਾਲਜ ਦੇ ਦਿਨਾਂ ‘ਚ ਮੈਂ ਆਪਣੀ ਮੰਮੀ ਦੀ ਮਦਦ ਨਾਲ ਕਪਿਲ ਲਈ ਖਾਣਾ ਬਣਾ ਕੇ ਲੈ ਕੇ ਜਾਂਦੀ ਸੀ। ਮੈਨੂੰ ਪਤਾ ਸੀ ਕਿ ਕਪਿਲ ਨੂੰ ਘਰ ਦਾ ਖਾਣਾ ਪਸੰਦ ਹੈ, ਮੈਨੂੰ ਵੀ ਅਜਿਹਾ ਕਰਨਾ ਪਸੰਦ ਸੀ।’

ਗਿੰਨੀ ਨੇ ਕਪਿਲ ਦੀਆਂ ਖਾਸਿਅਤਾਂ ਬਾਰੇ ਗੱਲ ਕਰਦੇ ਹੋਏ ਦੱਸਿਆ, ‘ਉਹ ਮੈਨੂੰ ਨਾਰਾਜ਼ ਹੋਣ ਤੋਂ ਬਾਅਦ ਵੀ ਆਸਾਨੀ ਨਾਲ ਮਨਾ ਲੈਂਦਾ ਹੇ। ਉਹ ਇੱਕ ਪਰਿਵਾਰਕ ਇੰਸਾਨ ਹੈ। ਆਪਣੀ ਮਾਂ ਅਤੇ ਭੈਣ ਦਾ ਪੂਰਾ ਖਿਆਲ ਰੱਖਦਾ ਹੈ, ਇਸੇ ਤੋਂ ਮੈਨੂੰ ਲੱਗਦਾ ਹੈ ਕਿ ਜਦੋਂ ਉਹ ਆਪਣੀ ਮਾਂ ਅਤੇ ਭੈਣ ਦਾ ਇੰਨਾ ਖਿਆਲ ਰੱਖਦਾ ਹੈ ਤਾਂ ਆਪਣੀ ਲਾਈਫ-ਪਾਟਨਰ ਦਾ ਕਿੰਨਾ ਖਿਆਲ ਰੱਖੇਗਾ’।



ਇਸ ਤੋਂ ਇਲਾਵਾ ਗਿੰਨੀ ਨੇ ਵਿਆਹ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਇਸ ਦਿਨ ਟ੍ਰੈਡਿਸ਼ਨਲ ਲਹਿੰਗਾ ਪਾਵੇਗੀ, ਜਦਕਿ ਕਪਿਲ ਦੀ ਡ੍ਰੈਸ ਅਜੇ ਤਕ ਡਿਸਾਈਡ ਨਹੀਂ ਹੋਈ। ਗਿੰਨੀ ਨੇ ਕਿਹਾ ਇਸ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਨਾਲ-ਨਾਲ ਘਰਦੇ ਵੀ ਕਾਫੀ ਉਤਸ਼ਾਹਿਤ ਹਨ।’ ਨਾਲ ਹੀ ਹਨੀਮੂਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ, ‘ਫਿਲਹਾਲ ਵਿਆਹ ਤੋਂ ਬਾਅਦ ਤਾਂ ਕਪਿਲ ਸ਼ੂਟਿੰਗ ‘ਚ ਬਿਜ਼ੀ ਹੋਣ ਵਾਲੇ ਹਨ। ਕਪਿਲ ਨੂੰ ਕੰਮ ਦੀ ਆਦਤ ਹੈ ਅਜੇ ਸਮਾਂ ਹੈ ਕਿ ਕਪਿਲ ਖੁਦ ਨੂੰ ਇੱਕ ਵਾਰ ਫੇਰ ਪ੍ਰੈਜੇਂਟ ਕਰੇ’।

ਗਿੰਨੀ ਤੋਂ ਇਲਾਵਾ ਕਪਿਲ ਨੇ ਵੀ ਆਪਣੇ ਦਿਲ ਦੀ ਗੱਲ ਦੱਸਦੇ ਹੋਏ ਕਿਹਾ, ‘ਗਿੰਨੀ ਕਾਫੀ ਸਮਝਦਾਰ ਅਤੇ ਸਪੋਰਟਿੰਗ ਹੈ। ਮੈਨ ਜਦੋਂ ਪਹਿਲੀ ਵਾਰ ਅੋਡੀਸ਼ਨ ‘ਚ ਆਇਆ ਸੀ ਅਤੇ ਨਾਕਾਮਯਾਬ ਹੋ ਗਿਆ ਸੀ ਤਾਂ ਮੈਂ ਗਿੰਨੀ ਨੂੰ ਕਾਲ ਕਰ ਕਿਹਾ ਸੀ ਕਿ ਉਹ ਮੈਨੂੰ ਕਦੇ ਕਾਲ ਨਾ ਕਰੇ। ਪਰ ਜਦੋਂ ਮੈਂ ਦੂਜੀ ਵਾਰ ਔਡੀਸ਼ਨ ਦਿੱਤਾ ਅਤੇ ਸਲੈਕਟ ਹੋ ਗਿਆ ਤਾਂ ਗਿੰਨੀ ਦਾ ਫੋਨ ਆਇਆ। ਜਿਸ ਤੋਂ ਬਾਅਦ ਮੈਨ ਕਮਾਈ ਕਰਨੀ ਸ਼ੁਰੂ ਕੀਤੀ ਅਤੇ ਫੇਰ ਮੇਰੀ ਮਾਂ, ਗਿੰਨੀ ਦੇ ਪਿਤਾ ਜੀ ਕੋਲ ਮੇਰਾ ਰਿਸ਼ਤਾ ਲੈ ਕੇ ਗਏ ਜਿਸ ਨੂੰ ਗਿੰਨੀ ਦੇ ਪਿਤਾ ਜੀ ਨੇ ਪਹਿਲਾਂ ਮਨਾ ਕਰ ਦਿੱਤਾ ਸੀ।’


ਪਰ ਹੁਣ ਸਭ ਠੀਕ ਹੋਣ ਤੋਂ ਬਾਅਦ ਆਖ਼ਰ ਦੋਵੇਂ ਜਲੰਦਰ ‘ਚ 12 ਨਵੰਬਰ ਨੂੰ ਵਿਆਹ ਰਕ ਰਹੇ ਹਨ। ਕਪਿਲ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।