ਚੰਡੀਗੜ੍ਹ: ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਆਫਰ ਦਿੱਤਾ ਹੈ। ਦੇਸ਼ ਵਿਆਪੀ ਲੌਕਡਾਉਨ ਦੌਰਾਨ ਗਿੱਪੀ ਇੱਕ ਹੋਰ ਗੀਤ ਬਣਾਉਣ ਜਾ ਰਹੇ ਹਨ। ਇਸ ਗਾਣੇ 'ਚ ਉਨ੍ਹਾਂ ਆਪਣੇ ਫੈਨਸ ਨੂੰ ਮੌਕਾ ਦੇਣ ਦਾ ਜ਼ਿਕਰ ਕੀਤਾ ਹੈ। ਇਸ ਗਾਣੇ ਦਾ ਆਡੀਓ ਜਲਦ ਰਿਲੀਜ਼ ਕੀਤਾ ਜਾਵੇਗਾ।
ਗਿੱਪੀ ਗਰੇਵਾਲ ਨੇ ਆਪਣੇ ਫੈਨਜ਼ ਨੂੰ ਇਸ ਨਵੇਂ ਗਾਣੇ 'ਚ ਫੀਚਰ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਗਿੱਪੀ ਨੇ ਆਪਣੇ ਫੈਨਜ਼ ਨੂੰ ਘਰ ਤੋਂ ਵੀਡੀਓ ਬਣਾ ਕੇ ਭੇਜਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਵੀ ਲੌਕਡਾਊਨ ਦੌਰਾਨ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਫੈਨਜ਼ ਦਾ ਮਨੋਰੰਜਨ ਕੀਤਾ ਗਿਆ ਸੀ। ਗਿੱਪੀ ਗਰੇਵਾਲ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਨੱਚ-ਨੱਚ' ਵੀ ਘਰ ਅੰਦਰ ਹੀ ਸ਼ੂਟ ਕੀਤਾ ਗਿਆ ਸੀ। ਦਰਸ਼ਕਾਂ ਵਲੋਂ ਇਸ ਗੀਤ ਨੂੰ ਬਹੁਤ ਪਿਆਰ ਮਿਲਿਆ ਤੇ ਯੂਟਿਊਬ ਤੇ ਇਸ ਗੀਤ ਨੇ ਚੰਗੇ ਵੀਊਜ਼ ਖੱਟੇ।
ਇਹ ਗੀਤ ਕੁਲਸ਼ਾਨ ਸੰਧੂ ਦੀ ਕਲਮ ਤੋਂ ਲਿਖਿਆ ਗਿਆ ਸੀ ਤੇ ਐਨਜ਼ੋ ਨੇ ਇਸ ਦਾ ਸੰਗੀਤ ਕੀਤਾ ਸੀ। 'ਨੱਚ-ਨੱਚ' 'ਚ ਕਈ ਨਾਮਵਰ ਕਲਾਕਾਰ ਵੀ ਵੇਖਣ ਨੂੰ ਮਿਲੇ ਸਨ। ਸਭ ਕਲਾਕਾਰਾਂ ਨੇ ਆਪਣੇ ਘਰੋਂ ਹੀ ਇਸ ਵੀਡੀਓ ਨੂੰ ਸ਼ੂਟ ਕੀਤਾ ਸੀ।
ਹੁਣ ਇਸੇ ਤਰਜ਼ ਤੇ ਦੁਬਾਰਾ ਗਿੱਪ ਇੱਕ ਹੋਰ ਗਾਣਾ ਕਰ ਰਿਹਾ ਹੈ ਪਰ ਇਸ ਵਾਰ ਵੀਡੀਓ 'ਚ ਕਲਾਕਾਰਾਂ ਦੀ ਥਾਂ ਗਿੱਪੀ ਦੀ ਫੈਨਜ਼ ਨਜ਼ਰ ਆਉਣਗੇ।
ਮੋਦੀ ਤੋਂ ਬਾਅਦ ਗਿੱਪੀ ਗਰੇਵਾਲ ਨੇ ਦਿੱਤਾ ਟਾਸਕ, ਇੰਝ ਉਠਾਓ ਮੌਕੇ ਦਾ ਫਾਇਦਾ
ਏਬੀਪੀ ਸਾਂਝਾ
Updated at:
21 Apr 2020 05:10 PM (IST)
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਆਫਰ ਦਿੱਤਾ ਹੈ। ਦੇਸ਼ ਵਿਆਪੀ ਲੌਕਡਾਉਨ ਦੌਰਾਨ ਗਿੱਪੀ ਇੱਕ ਹੋਰ ਗੀਤ ਬਣਾਉਣ ਜਾ ਰਹੇ ਹਨ।
- - - - - - - - - Advertisement - - - - - - - - -