ਨਵੀਂ ਦਿੱਲੀ: ਲੌਕਡਾਊਨ (lockdown) ਵਿੱਚ ਫਸੇ ਆਪਣੇ ਲੱਖਾਂ ਯੂਜ਼ਰਸ ਲਈ ਫੇਸਬੁੱਕ (facebook) ਨੇ ਇੱਕ ਗੇਮਿੰਗ ਐਪ (Gaming app) ਲਾਂਚ ਕੀਤੀ ਹੈ। ਇਸ ਐਪ ਨੂੰ ਐਂਡਰਾਇਡ ਦੇ Google Play Store ‘ਤੇ ਕੁਝ ਹੀ ਸਮੇਂ ‘ਚ 50 ਲੱਖ ਲੋਕਾਂ ਨੇ ਡਾਊਨਲੋਡ ਕੀਤਾ ਹੈ। ਇਸ ਮੁਫਤ ਗੇਮਿੰਗ ਐਪ ਦੇ ਜ਼ਰੀਏ, ਲੱਖਾਂ ਯੂਜ਼ਰਸ ਆਪਣੇ ਸਮਾਰਟਫੋਨਸ ‘ਤੇ ਲਾਈਵ ਗੇਮਜ਼ ਖੇਡ ਤੇ ਦੇਖ ਸਕਦੇ ਹਨ।


ਫਿਲਹਾਲ ਇਹ ਐਪ ਐਂਡਰਾਇਡ ਸਮਾਰਟਫੋਨ ਯੂਜ਼ਰਸ ਲਈ ਲਾਂਚ ਕੀਤੀ ਗਈ ਹੈ। ਜਲਦੀ ਹੀ ਇਸ ਨੂੰ ਆਈਓਐਸ ‘ਤੇ ਵੀ ਲਾਂਚ ਕੀਤਾ ਜਾ ਸਕਦਾ ਹੈ। ਬੇਸ਼ੱਕ ਐਪਲ ਆਪਣੇ ਕਲਾਉਡ ਬੇਸਡ ਗੇਮਿੰਗ ਨੂੰ ਉਤਸ਼ਾਹਤ ਕਰਦਾ ਹੈ ਪਰ ਜੇ ਐਪਲ ਇਜਾਜ਼ਤ ਦਿੰਦਾ ਹੈ, ਤਾਂ ਇਸ ਨੂੰ ਆਈਓਐਸ ਯੂਜ਼ਰਸ ਲਈ ਵੀ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ।

ਇਸ ਐਪ ‘ਚ ਗੋ ਲਾਈਵ ਨਾਂ ਦਾ ਇੱਕ ਨਵਾਂ ਫੀਚਰ ਦਿੱਤਾ ਗਿਆ ਹੈ, ਜੋ ਯੂਜ਼ਰਸ ਨੂੰ ਕੁਝ ਬਟਨ ਦਬਾਉਣ ‘ਤੇ ਹੀ ਡਿਵਾਈਸ ‘ਤੇ ਹੋਰ ਮੋਬਾਈਲ ਗੇਮਜ਼ ਦੀ ਸਟ੍ਰੀਮਸ ਨੂੰ ਅਪਲੋਡ ਕਰਨ ਦੇਵੇਗਾ। ਫੇਸਬੁੱਕ ਗੇਮਿੰਗ ਐਪ 'ਤੇ ਸ਼ੁਰੂ ‘ਚ ਕੋਈ ਐਡ ਨਹੀਂ ਹੋਏਗੀ।

ਇਸ ਐਪ ਨੂੰ ਐਕਸੈਸ ਕਰਨ ਲਈ ਯੂਜ਼ਰਸ ਨੂੰ ਪਹਿਲਾਂ ਫੇਸਬੁੱਕ ਅਕਾਉਂਟ ਨਾਲ ਸਾਈਨ-ਅਪ ਕਰਨਾ ਪਏਗਾ। ਫਿਰ ਐਪ ਤੁਹਾਡੇ ਲਈ ਗੇਮਜ਼ ਦੀ ਲਿਸਟ ਦਿੰਦਾ ਹੈ, ਤੁਸੀਂ ਆਪਣੇ ਮੁਤਾਬਕ ਗੇਮ ਨੂੰ ਫੋਲੋ ਕਰ ਸਕਦੇ ਹੋ।