ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਮੀਡੀਆ ਵਿਚਾਲੇ ਸਬੰਧ ਕਦੇ ਖ਼ਾਸ ਨਹੀਂ ਰਹੇ। ਅਕਸਰ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਉਹ ਪੱਤਰਕਾਰਾਂ ਜਾਂ ਮੀਡੀਆ 'ਤੇ ਭੜਕਦੇ ਵੇਖੇ ਗਏ ਹਨ। ਤਾਜ਼ਾ ਮਾਮਲਾ ਹਾਲ ਹੀ ਦਾ ਹੈ ਜਦੋਂ ਟਰੰਪ ਨੇ ਇੱਕ ਮਹਿਲਾ ਰਿਪੋਰਟਰ ਨੂੰ ਆਵਾਜ਼ ਨੀਵੀਂ ਕਰਨ ਲਈ ਕਿਹਾ। ਉਨ੍ਹਾਂ ਰਿਪੋਰਟਰ ਨੂੰ ਸਹੀ ਢੰਗ ਨਾਲ ਖੋਜ ਕਰਨ ਲਈ ਵੀ ਕਿਹਾ ਹੈ। ਹੁਣ ਇਹ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ ਟਰੰਪ ਦੇ ਵਿਵਹਾਰ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਦਰਅਸਲ, ਕੋਰੋਨਾਵਾਇਰਸ 'ਤੇ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਮਹਿਲਾ ਰਿਪੋਰਟਰ ਨੇ ਉਸ ਤੋਂ ਕੁਝ ਤਿੱਖੇ ਸਵਾਲ ਪੁੱਛੇ ਜਿਸ ਨਾਲ ਟਰੰਪ ਥੋੜ੍ਹਾ ਗੁੱਸੇ 'ਚ ਆ ਗਏ। ਉਸ ਨੇ ਮਹਿਲਾ ਰਿਪੋਰਟਰ ਨੂੰ ਪੁੱਛਿਆ- ਤੁਸੀਂ ਕੌਣ ਹੋ, ਕੌਣ ਹੋ ਤੁਸੀਂ? ਮਹਿਲਾ ਨੇ ਆਪਣੀ ਪਛਾਣ ਸੀਬੀਐਸ ਰਿਪੋਰਟਰ ਵਿਜੀਆ ਜਿਆਂਗ ਦੇ ਰੂਪ 'ਚ ਦੱਸੀ। ਉਸ ਨੇ ਇੱਕ ਵਾਰ ਫਿਰ ਆਪਣਾ ਸਵਾਲ ਟਰੰਪ ਅੱਗੇ ਰੱਖਿਆ। ਟਰੰਪ ਨੇ ਇਸ 'ਤੇ ਕਿਹਾ-ਤੁਸੀਂ ਆਵਾਜ਼ ਨੀਵੀਂ ਰੱਖੋ, ਰਿਲੈਕਸ ਕਰੋ ਤੇ ਮੇਰੀ ਗੱਲ ਸੁਣੋ। ਜਦੋਂ ਰਿਪੋਰਟਰ ਨੇ ਅਗਲਾ ਸਵਾਲ ਪੁੱਛਿਆ, ਤਾਂ ਟਰੰਪ ਨੇ ਇਹ ਵੀ ਪੁੱਛਿਆ ਕਿ ਕੀ ਤੁਸੀਂ ਖੋਜ ਕੀਤੀ?
ਤੁਹਾਨੂੰ ਦਸ ਦੇਈਏ ਕਿ ਮਹਿਲਾ ਰਿਪੋਟਰ ਨੇ ਟਰੰਪ ਤੋਂ ਪੁਛਿਆ ਸੀ ਕਿ ਉਨ੍ਹਾਂ ਨੇ ਕੋਰੋਨਾਵਇਰਸ ਬਾਰੇ ਪਹਿਲਾ ਕਿਉਂ ਨਹੀਂ ਦੱਸਿਆ। ਇਸ ਤੋਂ ਬਾਅਦ ਰਿਪੋਟਰ ਨੇ ਕਿਹਾ ਕਿ ਜਦੋਂ ਵਾਇਰਸ ਫੈਲ ਰਿਹਾ ਸੀ ਉਦੋਂ ਤੁਸੀਂ ਲੋਕਾਂ ਨਾਲ ਰੈਲੀ ਕੱਢ ਰਹੇ ਸੀ। ਸੋਸ਼ਲ ਡਿਸਟੈਨਸਿੰਗ ਲਾਗੂ ਕਿਉਂ ਨਹੀਂ ਕੀਤੀ ਗਈ।
ਇਸ ‘ਤੇ ਟਰੰਪ ਨੇ ਕਿਹਾ ਕਿ ਉਨ੍ਹਾਂ ਚੀਨੀ ਨਾਗਰਿਕਾਂ ਦੇ ਅਮਰੀਕਾ ਆਉਣ ‘ਤੇ ਰੋਕ ਲਾ ਦਿੱਤੀ ਸੀ। ਵਿਜੀਆ ਨੇ ਕਿਹਾ ਕਿ ਇਹ ਚੀਨ ਤੋਂ ਆਉਣ ਵਾਲੇ ਅਮਰੀਕੀਆਂ ਬਾਰੇ ਨਹੀਂ। ਇਸ ਤੇ ਟਰੰਪ ਨੇ ਕਿਹਾ ਕਿ ਤੁਸੀਂ ਆਪਣੀ ਆਵਾਜ਼ ਨੂੰ ਨੀਵਾਂ ਰੱਖੋ, ਰਿਲੈਰਸ ਕਰੋ, ਤੁਹਾਨੂੰ ਖੋਜ ਕਰਨੀ ਚਾਹੀਦੀ ਹੈ।