ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦਾ ਨਵਾਂ ਸ਼ਹਿਰ ਉਹ ਹਲਕਾ ਹੈ, ਜਿਥੋਂ ਕੋਰੋਨਾ ਨੇ ਸੂਬੇ 'ਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਸੀ। ਇੱਥੋਂ ਦੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋਈ ਸੀ। ਉਸ ਦੀ ਮੌਤ ਤੋਂ ਅਗਲੇ ਦਿਨ ਪਤਾ ਲੱਗਿਆ ਕਿ ਉਸ ਨੂੰ ਕੋਰੋਨਾ ਸੀ। ਜਿਵੇਂ ਹੀ ਕੋਰੋਨਾ ਦੀ ਪੁਸ਼ਟੀ ਹੋਈ, ਪ੍ਰਸ਼ਾਸਨ ਨੇ ਜਾਂਚ ਕੀਤੀ ਤੇ 23 ਵਿਅਕਤੀ ਸਕਾਰਾਤਮਕ ਪਾਏ ਗਏ।
ਇਨ੍ਹਾਂ ‘ਚੋਂ 19 ਵਿਅਕਤੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਹਨ ਤੇ ਬਾਕੀ ਹੁਸ਼ਿਆਰਪੁਰ ਤੇ ਜਲੰਧਰ ਦੇ ਸਨ। ਜਿਵੇਂ ਹੀ ਇਹ ਪਤਾ ਲੱਗਿਆ ਕਿ ਬਲਦੇਵ ਸਿੰਘ ਨੂੰ ਕੋਰੋਨਾ ਹੈ, ਜ਼ਿਲ੍ਹਾ ਪ੍ਰਸ਼ਾਸਨ ਨੇ ਦੇਸ਼ ਦੇ 4 ਦਿਨ ਪਹਿਲਾਂ ਤੇ ਪੰਜਾਬ ਤੋਂ ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਵਪਾਰੀਆਂ ਨਾਲ ਗੱਲਬਾਤ ਕਰਕੇ ਆਪਣੇ ਆਪ ਨੂੰ ਲੌਕਡਾਊਨ ਕਰ ਲਿਆ ਸੀ। ਲੋਕ ਘਰਾਂ 'ਚ ਰਹੇ ਤੇ ਸੋਸ਼ਲ ਡਿਸਟੈਂਸ ਦਾ ਪਾਲਣ ਕਰਦੇ ਰਹੇ।
ਜ਼ਿਲ੍ਹੇ ਦੇ 415 ‘ਚੋਂ 400 ਪਿੰਡਾਂ ਨੂੰ ਖੁਦ ਲੋਕਾਂ ਨੇ ਸੀਲ ਕਰ ਦਿੱਤਾ:
ਇੱਥੋਂ ਤੱਕ ਕਿ ਜ਼ਿਲ੍ਹੇ ਦੇ 415 ‘ਚੋਂ 400 ਪਿੰਡਾਂ ਨੂੰ ਖੁਦ ਲੋਕਾਂ ਨੇ ਸੀਲ ਕਰ ਦਿੱਤਾ। ਨਵਾਂ ਸ਼ਹਿਰ ਵਿਖੇ 26 ਮਾਰਚ ਤੱਕ 19 ਸਕਾਰਾਤਮਕ ਮਾਮਲੇ ਸਨ। ਉਸ ਸਮੇਂ ਤੋਂ ਲੋਕਾਂ ਦੇ ਸੰਜਮ ਤੇ ਪ੍ਰਸ਼ਾਸਨ ਦੇ ਬਿਹਤਰ ਪ੍ਰਬੰਧਨ ਨੇ ਕੋਰੋਨਾ ਨੂੰ ਅੱਗੇ ਨਹੀਂ ਵਧਣ ਦਿੱਤਾ ਤੇ 17/1 ਨਾਲ ਹਰਾਉਣ 'ਚ ਕਾਮਯਾਬ ਰਹੇ।
ਹਾਲਾਂਕਿ ਇੱਥੇ ਇੱਕ ਮਰੀਜ਼ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਵੀ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ ਵੀ ਨਵਾਂਸ਼ਹਿਰ ਦੇ ਰਸਤੇ 'ਤੇ ਹੈ। ਇੱਥੇ 7 ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ‘ਚੋਂ 4 ਦਾ ਇਲਾਜ ਹੋ ਗਿਆ ਹੈ, ਇੱਕ ਦੀ ਮੌਤ ਹੋ ਗਈ ਹੈ, 2 ਦੀ ਰਿਪੋਰਟ ਨਕਾਰਾਤਮਕ ਆਈ ਹੈ।
ਨਵਾਂ ਸ਼ਹਿਰ ਬਣਿਆ ਪੂਰੇ ਦੇਸ਼ ਲਈ ਮਿਸਾਲ, ਕੋਰੋਨਾ ਦਾ ਕੀਤਾ ਇੰਝ ਸਫਾਇਆ
ਪਵਨਪ੍ਰੀਤ ਕੌਰ
Updated at:
21 Apr 2020 12:06 PM (IST)
ਪੰਜਾਬ ਦਾ ਨਵਾਂ ਸ਼ਹਿਰ ਉਹ ਹਲਕਾ ਹੈ, ਜਿਥੋਂ ਕੋਰੋਨਾ ਨੇ ਸੂਬੇ 'ਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਸੀ। ਇੱਥੋਂ ਦੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਹੋਈ ਸੀ। ਉਸ ਦੀ ਮੌਤ ਤੋਂ ਅਗਲੇ ਦਿਨ ਪਤਾ ਲੱਗਿਆ ਕਿ ਉਸ ਨੂੰ ਕੋਰੋਨਾ ਸੀ।
- - - - - - - - - Advertisement - - - - - - - - -