ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਸਖ਼ਤੀ ਵਰਤੀ ਜਾ ਰਹੀ ਹੈ। ਹੁਣ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ। ਚੰਡੀਗੜ੍ਹ ‘ਚ ਬਾਹਰ ਤੋਂ ਆਉਣ ਵਾਲੇ ਸਾਰੇ ਯਤਰੀਆਂ ਦੀ ਇਨਫਰਾਰੈੱਡ ਸਕਰੀਨਿੰਗ ਹੋਵੇਗੀ।


21 ਅਪ੍ਰੈਲ ਤੋਂ ਚੰਡੀਗੜ੍ਹ ਦੇ 38 ਐਂਟਰੀ ਪਾਰਟਸ ‘ਤੇ ਇਨਫਰਾਰੈੱਡ ਥਰਮਾਮੀਟਰ ਉਪਲਬਧ ਕਰਵਾਏ ਗਏ ਹਨ। ਸਾਰੇ ਪਾਰਟਸ ‘ਤੇ ਪੁਲਿਸਕਰਮੀ ਇਨਫਰਾਰੈੱਡ ਥਰਮਾਮੀਟਰ ਨਾਲ ਮੌਜੂਦ ਰਹਿਣਗੇ। ਮੁਹਾਲੀ ਤੇ ਪੰਚਕੁਲਾ ਨਾਲ ਲੱਗਦੇ ਬਾਕੀ 15 ਐਂਟਰੀ ਪਾਰਟਸ ਨੂੰ ਬੰਦ ਕਰ ਦਿੱਤਾ ਜਾਵੇਗਾ।

ਯਾਨੀ ਚੰਡੀਗੜ੍ਹ ਨੂੰ ਸੀਲ ਨੂੰ ਪਾਰ ਕਰਕੇ ਆਉਣ ਵਾਲਿਆਂ ਦੀ ਪੂਰੀ ਜਾਂਚ ਹੋਵੇਗੀ। ਕੋਰੋਨਾਵਾਇਰਸ ਇਨਫੈਕਸ਼ਨ ਨਾਲ ਬਾਹਰੀ ਇਲਾਕਿਆਂ ‘ਚੋਂ ਚੰਡੀਗੜ੍ਹ ‘ਚ ਕੋਈ ਦਾਖਿਲ ਨਾ ਹੋ ਸਕੇ ਇਸ ਲਈ ਇਹ ਵਿਵਸਥਾ ਤਤਕਾਲ ਲਾਗੂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :