ਨਵੀਂ ਦਿੱਲੀ: ਦੇਸ਼ 'ਚ ਮਾਰੂ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੁਣ 18 ਹਜ਼ਾਰ ਨੂੰ ਪਾਰ ਕਰ ਗਈ ਹੈ। ਮੰਤਰਾਲੇ ਅਨੁਸਾਰ ਹੁਣ ਤੱਕ 18 ਹਜ਼ਾਰ 601 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 590 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 3252 ਵਿਅਕਤੀ ਠੀਕ ਵੀ ਹੋਏ ਹਨ। ਮਹਾਰਾਸ਼ਟਰ ‘ਚ ਜਿਥੇ ਕੇਸਾਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਉਥੇ ਹੀ ਗੋਆ ਹੁਣ ਕੋਰੋਨਾ ਮੁਕਤ ਹੈ।

ਕਿਸ ਰਾਜ ਵਿੱਚ ਕਿੰਨੀਆਂ ਮੌਤਾਂ ਹੋਈਆਂ?

ਸਿਹਤ ਮੰਤਰਾਲੇ ਅਨੁਸਾਰ, ਮਹਾਰਾਸ਼ਟਰ ‘ਚ 232, ਮੱਧ ਪ੍ਰਦੇਸ਼ ‘ਚ 74, ਗੁਜਰਾਤ ‘ਚ 71, ਦਿੱਲੀ ‘ਚ 47, ਤਾਮਿਲਨਾਡੂ ‘ਚ 17, ਤੇਲੰਗਾਨਾ ‘ਚ 23, ਆਂਧਰਾ ਪ੍ਰਦੇਸ਼ ‘ਚ 20, ਕਰਨਾਟਕ ‘ਚ 16, ਉੱਤਰ ਪ੍ਰਦੇਸ਼ ‘ਚ 18, ਪੰਜਾਬ ‘ਚ 16, ਪੱਛਮੀ ਬੰਗਾਲ ‘ਚ 12,ਰਾਜਸਥਾਨ ‘ਚ 25, ਜੰਮੂ ਅਤੇ ਕਸ਼ਮੀਰ ‘ਚ 5, ਹਰਿਆਣਾ ‘ਚ 3, ਕੇਰਲ ‘ਚ 3, ਝਾਰਖੰਡ ‘ਚ 2, ਬਿਹਾਰ ‘ਚ 2, ਅਸਾਮ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ‘ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।


ਇਹ ਵੀ ਪੜ੍ਹੋ :