ਬਠਿੰਡਾ: ਪਿੰਡ ਮੰਡੀ ਕਲਾਂ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ, ਜਿਥੇ ਇੱਕ ਨੌਜਵਾਨ ਨੇ ਉਸ ਮਾਂ ਨੂੰ ਹੀ ਜਾਨੋ ਮਾਰ ਦਿੱਤੀ, ਜਿਸ ਦੀ ਕੁੱਖੋਂ ਉਸ ਨੇ ਜਨਮ ਲਿਆ ਸੀ। ਇੱਕ 26 ਸਾਲਾ ਬੇਟੇ ਨੇ ਆਪਣੀ ਮਾਂ ਨੂੰ ਜ਼ਿੰਦਾ ਸਾੜ ਦਿੱਤਾ। ਮੁਲਜ਼ਮ ਦੇ ਚਾਚੇ ਨੇ ਵੀ ਇਸ ਵਾਰਦਾਤ ਨੂੰ ਅੰਜਾਮ ਦੇਣ ‘ਚ ਉਸ ਦੀ ਮਦਦ ਕੀਤੀ। ਮੁਲਜ਼ਮਾਂ ਨੇ ਪਹਿਲਾਂ ਇਸ ਵਾਰਦਾਤ ਨੂੰ ਇਕ ਘਟਨਾ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮਾਮੇ ਨੂੰ ਸ਼ੱਕ ਹੋਇਆ ਤਾਂ ਦੋਵੇਂ ਮੁਲਜ਼ਮ ਫਰਾਰ ਹੋ ਗਏ।
ਪੁਲਿਸ ਨੇ ਕੁਲਵਿੰਦਰ ਦੇ ਵੱਡੇ ਬੇਟੇ ਹਰਦੀਪ (26) ਅਤੇ ਚਾਚੇ ਅਜੈਬ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪਹਿਲਾਂ ਮ੍ਰਿਤਕ ਦੇ ਲੜਕੇ ਦੇ ਬਿਆਨ ਦੇ ਅਧਾਰ 'ਤੇ ਪੁਲਿਸ ਨੇ ਇਸ ਨੂੰ ਇੱਕ ਘਟਨਾ ਮੰਨਦਿਆਂ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਸੀ। ਉਸ ਨੇ ਕਿਹਾ ਸੀ ਕਿ ਚੁੱਲੇ 'ਤੇ ਖਾਣਾ ਪਕਾਉਂਦੇ ਸਮੇਂ ਉਸ ਦੀ ਮਾਂ ਨੂੰ ਅੱਗ ਲੱਗ ਗਈ, ਪਰ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਪਰ ਮ੍ਰਿਤਕ ਕੁਲਵਿੰਦਰ ਕੌਰ ਦੇ ਭਰਾ ਰਾਜਾ ਸਿੰਘ ਦੇ ਪੁਲਿਸ ਨੂੰ ਦਿੱਤੇ ਬਿਆਨ ਦੇ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ।
ਇਸ ਦੌਰਾਨ ਰਾਜਾ ਸਿੰਘ ਨੂੰ ਭਾਣਜੇ ਹਰਦੀਪ ਦੇ ਵਤੀਰੇ 'ਤੇ ਸ਼ੱਕ ਹੋਇਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਭਾਣਜਾ ਹਰਦੀਪ ਅਕਸਰ ਉਸ ਦੀ ਭੈਣ ਨਾਲ ਝਗੜਾ ਕਰਦਾ ਸੀ। ਇਸੇ ਕਾਰਨ ਹਰਦੀਪ ਅਤੇ ਚਾਚਾ ਅਜੈਬ ਨੇ ਇਕ ਸਾਜਿਸ਼ ਤਹਿਤ ਮਿਲ ਕੇ ਉਸ ਨੂੰ ਸਾੜ ਦਿੱਤਾ ਸੀ। ਫਿਲਹਾਲ ਆਰੋਪੀ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ।
ਸ਼ਰਮਨਾਕ! ਪੁੱਤਰ ਨੇ ਚਾਚੇ ਨਾਲ ਮਿਲ ਕੇ ਮਾਂ ਨੂੰ ਜ਼ਿੰਦਾ ਸਾੜਿਆ
ਏਬੀਪੀ ਸਾਂਝਾ
Updated at:
21 Apr 2020 08:19 AM (IST)
ਪਿੰਡ ਮੰਡੀ ਕਲਾਂ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ, ਜਿਥੇ ਇੱਕ ਨੌਜਵਾਨ ਨੇ ਉਸ ਮਾਂ ਨੂੰ ਹੀ ਜਾਨੋ ਮਾਰ ਦਿੱਤੀ, ਜਿਸ ਦੀ ਕੁੱਖੋਂ ਉਸ ਨੇ ਜਨਮ ਲਿਆ ਸੀ। ਇੱਕ 26 ਸਾਲਾ ਬੇਟੇ ਨੇ ਆਪਣੀ ਮਾਂ ਨੂੰ ਜ਼ਿੰਦਾ ਸਾੜ ਦਿੱਤਾ।
- - - - - - - - - Advertisement - - - - - - - - -