Gippy Grewal Announces Release Date Of Carry On Jattiye: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਗਿੱਪੀ ਨੇ ਫਿਲਮ 'ਕੈਰੀ ਆਨ ਜੱਟਾ 3' 'ਚ ਖੂਬ ਧਮਾਲਾਂ ਪਾਈਆਂ ਸੀ। ਫਿਲਮ 'ਚ ਗਿੱਪੀ ਸੋਨਮ ਬਾਜਵਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਸੀ। ਇਹੀ ਨਹੀਂ ਫਿਲਮ ਨੇ ਬਾਕਸ ਆਫਿਸ 'ਤੇ 100 ਕਰੋੜ ਦੀ ਕਮਾਈ ਕਰਕੇ ਇਤਿਹਾਸ ਵੀ ਰਚਿਆ ਹੈ। ਇਸ ਤੋਂ ਬਾਅਦ ਹੀ ਫੈਨਜ਼ ਫਿਲਮ ਦੇ ਅਗਲੇ ਪਾਰਟ ਦਾ ਇੰਤਜ਼ਾਰ ਕਰ ਰਹੇ ਸੀ। 


ਇਹ ਵੀ ਪੜ੍ਹੋ: ਇਸ ਫਿਲਮ ਡਾਇਰੈਕਟਰ ਨੇ ਹੇਮਾ ਮਾਲਿਨੀ ਤੋਂ ਕੀਤੀ ਸੀ ਅਜੀਬ ਡਿਮਾਂਡ, ਧਰਮਿੰਦਰ ਨੇ ਸ਼ਰੇਆਮ ਮਾਰਿਆ ਸੀ ਜ਼ੋਰਦਾਰ ਚਾਂਟਾ


ਹਾਲ ਹੀ 'ਚ ਗਿੱਪੀ ਗਰੇਵਾਲ ਨੇ ਫੈਨਜ਼ ਦਾ ਇੰਤਜ਼ਾਰ ਖਤਮ ਕਰਦਿਆਂ ਫਿਲਮ ਦੇ ਅਗਲੇ ਪਾਰਟ ਦਾ ਐਲਾਨ ਕੀਤਾ ਸੀ। ਫਿਲਮ 'ਚ ਥੋੜਾ ਟਵਿਸਟ ਲਿਆਉਣ ਲਈ ਤੇ ਫੈਨਜ਼ 'ਚ ਕਰੇਜ਼ ਬਣਾਏ ਰੱਖਣ ਲਈ ਇਸ ਦਾ ਟਾਈਟਲ ਤੇ ਕਾਨਸੈਪਟ 'ਚ ਵੀ ਬਦਲਾਅ ਕੀਤਾ ਗਿਆ ਹੈ। ਫਿਲਮ ਦਾ ਨਾਮ 'ਕੈਰੀ ਆਨ ਜੱਟੀਏ' ਰੱਖਿਆ ਗਿਆ ਹੈ। ਫਿਲਮ 'ਚ ਨਵੇਂ ਚਿਹਰਿਆਂ ਦੀ ਐਂਟਰੀ ਹੋਈ ਹੈ। ਫਿਲਮ 'ਚ ਸੋਨਮ ਬਾਜਵਾ ਦੀ ਜਗ੍ਹਾ ਸਰਗੁਣ ਮਹਿਤਾ ਨੇ ਲਈ ਹੈ। ਇਸ ਦੇ ਨਾਲ ਹੀ ਫਿਲਮ ਚ ਜੈਸਮੀਨ ਭਸੀਨ ਤੇ ਸੁਨੀਲ ਗਰੋਵਰ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਦੱਸ ਦਈਏ ਕਿ ਫਿਲਮ 26 ਜੁਲਾਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੇਖੋ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟੀਏ' 'ਕੈਰੀ ਆਨ ਜੱਟਾ' ਫਰੈਂਚਾਇਜ਼ੀ ਦੀ ਚੌਥੀ ਫਿਲਮ ਹੋਣ ਵਾਲੀ ਹੈ, ਜਿਸ ਦੀ ਸ਼ੂਟਿੰਗ ਹਾਲੇ ਸ਼ੁਰੂ ਨਹੀਂ ਹੋਈ ਹੈ। ਫਿਲਮ 'ਚ ਸੁਨੀਲ ਗਰੋਵਰ ਦੀ ਐਂਟਰੀ ਹੋਈ ਹੈ, ਮਤਲਬ ਇਸ ਵਾਰ ਕਾਮੇਡੀ ਤੇ ਮਨੋਰੰਜਨ ਦਾ ਡਬਲ ਡੋਜ਼ ਦਰਸ਼ਕਾਂ ਨੂੰ ਮਿਲਣ ਵਾਲਾ ਹੈ। ਇਸ ਦੇ ਨਾਲ ਨਾਲ ਫਿਲਮ 'ਚ ਦੋ ਹਸੀਨਾਵਾਂ ਸਰਗੁਣ ਤੇ ਜੈਸਮੀਨ ਦੀ ਐਂਟਰੀ ਹੋਈ ਹੈ। ਫਿਲਮ ;ਚ ਵੱਡੇ ਲੈਵਲ ਦੇ ਬਦਲਾਅ ਕੀਤੇ ਗਏ ਹਨ। ਕੀ ਇਹ ਫਿਲਮ ਕੈਰੀ ਆਨ ਜੱਟਾ 3 ਜਿੰਨਾਂ ਕਮਾਲ ਕਰ ਸਕੇਗੀ, ਇਹ ਤਾਂ ਹੁਣ 26 ਜੁਲਾਈ 2024 ਨੂੰ ਹੀ ਪਤਾ ਲੱਗੇਗਾ। 


ਇਹ ਵੀ ਪੜ੍ਹੋ: ਸ਼ੋਅ ਦੇ ਆਉਣ ਵਾਲੇ ਐਪੀਸੋਡ 'ਚ ਹੋਣ ਵਾਲਾ ਹੈ ਧਮਾਕਾ, ਅਨੁਪਮਾ ਦੇ ਸਾਹਮਣੇ ਆਵੇਗਾ ਰੋਮਿਲ ਦਾ ਸੱਚ