Gippy Grewal Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਕਲਾਕਾਰ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚਿਆ ਹੈ। ਫਿਲਮ ਦੀ ਕਮਾਈ 100 ਕਰੋੜ ਤੋਂ ਪਾਰ ਹੋ ਗਈ ਹੈ। ਬੀਤੇ ਦਿਨ ਗਿੱਪੀ ਨੇ ਫਿਲਮ ਦੀ ਇੰਨੀਂ ਵੱਡੀ ਕਾਮਯਾਬੀ ਦੀ ਸਕਸੈੱਸ ਪਾਰਟੀ ਦਿੱਤੀ ਸੀ। 


ਇਹ ਵੀ ਪੜ੍ਹੋ: ਐੱਪਲ ਮਿਊਜ਼ਿਕ ਐਪ ਦੇ ਕਵਰ 'ਤੇ ਛਾਇਆ ਕਰਨ ਔਜਲਾ, ਗਾਇਕ ਪੋਸਟ ਸ਼ੇਅਰ ਕਰ ਬੋਲਿਆ- 'ਸ਼ੁਕਰਗੁਜ਼ਾਰ ਹਾਂ...'


ਹੁਣ ਗਿੱਪੀ ਗਰੇਵਾਲ ਨੇ ਇੰਨੀਂ ਵੱਡੀ ਕਾਮਯਾਬੀ ਮਿਲਣ ਤੋਂ ਬਾਅਦ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਐਕਟਰ ਨੇ ਆਪਣੇ ਘਰ ਹਾਲ ਹੀ 'ਚ ਅਖੰਡ ਪਾਠ ਰਖਵਾਇਆ ਸੀ, ਜਿਸ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਭਗਤੀ 'ਚ ਲੀਨ ਨਜ਼ਰ ਆਇਆ। ਗਿੱਪੀ ਨੇ ਇਸ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ ਲਿਖੀ, 'ਵਹਿਗੁਰੂ ਜੀ।' ਨਾਲ ਹੀ ਗਾਇਕ ਨੇ ਹੱਥ ਜੋੜਨ ਵਾਲੀ ਇਮੋਜੀ ਵੀ ਕੈਪਸ਼ਨ 'ਚ ਸ਼ੇਅਰ ਕੀਤੀ ਹੈ। ਦੇਖੋ ਇਹ ਵੀਡੀਓ:









ਕਾਬਿਲੇਗੌਰ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ ਨੇ ਇਤਿਹਾਸ ਰਚ ਦਿੱਤਾ ਹੈ। ਫਿਲਮ 5ਵੇਂ ਹਫਤੇ 'ਚ ਵੀ ਸਫਲਤਾਪੂਰਵਕ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਫਿਲਮ ਨੇ ਹੁਣ ਤੱਕ ਪੂਰੀ ਦੁਨੀਆ 'ਚ ਕੁੱਲ 112 ਕਰੋੜ ਦੀ ਕਮਾਈ ਕਰ ਲਈ ਹੈ। 


ਇਸ ਤੋਂ ਇਲਾਵਾ ਗਿੱਪੀ ਨੇ ਹਾਲ ਹੀ 'ਚ ਓਟੀਟੀ 'ਤੇ ਵੀ ਡੈਬਿਊ ਕੀਤਾ ਹੈ। ਗਿੱਪੀ ਦੀ ਪਹਿਲੀ ਵੈੱਬ ਸੀਰੀਜ਼ 'ਆਊਟਲਾਅ' ਚੌਪਾਲ ਟੀਵੀ 'ਤੇ ਸਟ੍ਰੀਮ ਕਰ ਰਹੀ ਹੈ। ਵੈੱਬ ਸੀਰੀਜ਼ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੈੱਬ ਸੀਰੀਜ਼ 'ਚ ਗਿੱਪੀ ਦੇ ਨਾਲ ਮਾਡਲ ਤੇ ਅਦਾਕਾਰਾ ਤਨੂ ਗਰੇਵਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਵੈੱਬ ਸੀਰੀਜ਼ 'ਚ ਪ੍ਰਿੰਸ ਕੰਵਲਜੀਤ ਵੀ ਦਮਦਾਰ ਕਿਰਦਾਰ 'ਚ ਨਜ਼ਰ ਆਏ ਹਨ।


ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਹੌਟ ਲੁੱਕ ਨੇ ਖਿੱਚਿਆ ਧਿਆਨ, ਬੋਲਡ ਅਵਤਾਰ ਦੇਖ ਫੈਨਜ਼ ਬੋਲੇ- 'ਰੀਅਲ ਲਾਈਫ ਬਾਰਬੀ'